Breaking NewsD5 specialNewsPoliticsPunjab

ਆਪਣੀ ਜਿੱਦ ‘ਤੇ ਅੜਿਆ ਮੋਦੀ, ਪੰਜਾਬ ਲਈ ਖਤਰੇ ਦੀ ਘੰਟੀ, ਕਿਸਾਨਾਂ ਨੇ ਵੀ ਕਰਤਾ ਸਿੱਧਾ ਚੈਲੇਂਜ

ਪਟਿਆਲਾ : ਪਹਿਲਾਂ ਤਾਂ ਕਿਸਾਨਾਂ ਨੇ ਰੇਲਵੇ ਟਰੈਕਾਂ ਤੇ ਡੇਰੇ ਲਾ ਕੇ ਰੇਲਾਂ ਰੋਕ ਰੱਖੀਆਂ ਸਨ ਪਰ ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਲਈ ਟਰੈਕ ਖਾਲੀ ਕਰ ਦਿੱਤੇ ਤਾਂ ਕੇਂਦਰ ਸਰਕਾਰ ਨੇ ਇਸ ਤੇ ਰੋਕ ਲਾ ਦਿੱਤੀ। ਕੇਂਦਰ ਦੇ ਇਸ ਫ਼ੈਸਲੇ ਤੋਂ ਕਿਸਾਨ ਨਾਰਾਜ਼ ਹਨ। ਜਿਸ ਕਰਕੇ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਗੱਲ ਕਰ ਰਹੇ ਹਨ ਤੇ ਹੁਣ ਕਿਸਾਨ ਜਥੇਬੰਦੀਆਂ ਦਿੱਲੀ ਹੋਣ ਵਾਲੀ ਮੀਟਿੰਗ ‘ਚ ਅੱਗੇ ਦੀ ਰਣਨੀਤੀ ਤਿਆਰ ਕਰਨਗੀਆਂ।

ਪੰਜਾਬ ‘ਚ ਆਇਆ ਖਤਰਨਾਕ ਸਮਾਨ! ਪੁਲਿਸ ਨੂੰ ਮਿਲੀ ਗੁਪਤ ਸੂਚਨਾ ਮੌਕੇ ਤੋਂ ਕਰ ਲਿਆ ਕਾਬੂ

ਇਸ ‘ਤੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰੁਲਦਾ ਸਿੰਘ ਨੇ ਕਿਹਾ ਕਿ ਮਾਲ ਗੱਡੀਆਂ ਬੰਦ ਕਰਕੇ ਕੇਂਦਰ ਸਰਕਾਰ ਹਾਲਾਤ ਹੋਰ ਖ਼ਰਾਬ ਕਰ ਰਹੀ ਹੈ।  ਜਿਸਦਾ ਨਤੀਜਾ ਉਸਨੂੰ ਭੁਗਤਣਾ ਪਵੇਗਾ, ਕਿਸਾਨ ਕਿਸੇ ਵੀ ਹਾਲਤ ‘ਚ ਪਿਛੇ ਹੱਟਣ ਨੂੰ ਤਿਆਰ ਨਹੀਂ। ਪੰਜਾਬ ‘ਚ ਮਾਲ ਗੱਡੀਆਂ ਰੁਕਣ ਨਾਲ ਜ਼ਰੂਰੀ ਖਾਦਾਂ ਤੇ ਹੋਰ ਸਮਾਨ ਦੀ ਕਮੀ ਹੋ ਸਕਦੀ ਹੈ।

ਯੂ.ਪੀ ਦੀ ਰਾਹ ‘ਤੇ ਤੁਰਿਆ ਪੰਜਾਬ? ਸਿਮਰਜੀਤ ਬੈਂਸ ਦੇ ਵੱਡੇ ਖੁਲਾਸੇ,ਕੈਪਟਨ ਤੋਂ ਮੰਗਿਆ ਜਵਾਬ | D5 Channel Punjabi

ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਮਾਲ ਗੱਡੀਆਂ ਦੀ ਆਵਾਜਾਈ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ ਪਰ ਪਿਊਸ਼ ਗੋਇਲ ਨੇ ਕੈਪਟਨ ਨੂੰ ਗੱਡੀਆਂ ਦੇ ਡਰਾਇਵਰਾਂ ਤੇ ਗਾਰਡਾਂ ਦੀ ਸੁਰੱਖਿਆਂ ਦੀ ਗਰੰਟੀ ਦੇਣ ਨੂੰ ਕਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ‘ਚ ਗੱਡੀਆਂ ਕਦੋਂ ਤੱਕ ਚੱਲਣਗੀਆਂ ਤੇ ਕਿਸਾਨ ਕੀ ਫ਼ੈਸਲਾ ਲੈਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button