D5 specialNews

ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪਿੰਡ ਸੈਦਪੁਰਾ ਦੀ ਰਜਿੰਦਰ ਕੌਰ ਲਈ ਸਹਾਈ ਸਿੱਧ ਹੋਇਆ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ

ਫ਼ਤਹਿਗੜ੍ਹ ਸਾਹਿਬ, 05 ਜਨਵਰੀ
ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਸਹਾਈ ਸਿੱਧ ਹੋ ਰਹੇ ਹਨ ਤੇ ਵੱਡੀ ਗਿਣਤੀ ਬੇਰੁਜ਼ਗਾਰਾਂ ਨੂੰ ਬਿਊਰੋ ਜ਼ਰੀਏ ਰੁਜ਼ਗਾਰ ਪ੍ਰਾਪਤ ਹੋ ਚੁੱਕਿਆ ਹੈ।ਇਸੇ ਤਰ੍ਹਾਂ ਰਜਿੰਦਰ ਕੌਰ ਪਤਨੀ ਲਖਵੀਰ ਸਿੰਘ ਪਿੰਡ ਸੈਦਪੂਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਰਜਸ਼ੀਲ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਜ਼ਰੀਏ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ, ਜੋ ਕਿ ਸਫ਼ਲਤਾਪੂਰਵਕ ਚੱਲ ਰਿਹਾ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਰਜਿੰਦਰ ਕੌਰ ਨੇ ਕਿਹਾ, “ਇੱਕ ਹਾਦਸੇ ਵਿੱਚ ਮੈਨੂੰ ਮੇਰੀ ਸੱਜੀ ਬਾਂਹ ਗਵਾਉਣੀ ਪਈ, ਜਿਸ ਕਾਰਨ ਮੈਂ ਜਿੰਦਗੀ ਤੋਂ ਬਹੁਤ ਨਿਰਾਸ਼ ਹੋ ਗਈ ਤੇ ਮੈਨੂੰ ਮੇਰਾ ਭਵਿੱਖ ਹਨੇਰੇ ਵਿੱਚ ਜਾਪਣ ਲੱਗਿਆ।ਮੈਨੂੰ ਇੰਜ ਜਾਪਣ ਲੱਗਿਆ ਕਿ ਹੁਣ ਮੇਰੀ ਜ਼ਿੰਦਗੀ ਬਹੁਤ ਮੁਸ਼ਕਿਲ ਨਾਲ ਗੁਜ਼ਰੇਗੀ। ਪਰ ਹੌਲੀ-ਹੌਲੀ ਮੈਂ ਆਪਣੇ ਹੌਸਲੇ ਅਤੇ ਦ੍ਰਿ੍ਰੜ੍ਹ ਸਕੰਲਪ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਅਤੇ ਮੈਂ ਆਪਣੇ ਪਤੀ ਨਾਲ ਆਟਾ ਚੱਕੀ ਦੇ ਕੰਮ ਵਿੱਚ ਸਾਥ ਦੇਣਾ ਸ਼ੁਰੂ ਕੀਤਾ। ਮੇਰੇ ਪਤੀ ਸਰਹਿੰਦ ਵਿੱਚ ਠੇਕੇ ਉਤੇ ਆਟਾ ਚੱਕੀ ਚਲਾਉਂਦੇ ਸਨ ਅਤੇ ਸਾਨੂੰ ਠੇਕੇ ਤੋਂ ਬਾਅਦ ਬੱਚਤ ਨਾਂ ਮਾਤਰ ਹੁੰਦੀ ਸੀ। ਅਸੀਂ ਬਹੁਤ ਮਿਹਨਤ ਕਰਦੇ ਪਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਸੀ ਕਰ ਪਾਉਂਦੇ, ਕਿਉਂਕਿ ਪਰਿਵਾਰ ਵਿੱਚ ਅਸੀਂ 07 ਮੈਂਬਰ ਹਾਂ। ਮੇਰੇ ਦੋ ਧੀਆਂ ਅਤੇ 02 ਪੁੱਤਰ ਹਨ, ਜਿਨ੍ਹਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਣ ਲੱਗ ਗਿਆ ਸੀ।”
ਰਜਿੰਦਰ ਕੌਰ ਨੇ ਦੱਸਿਆ ਕਿ ਸਮੱਸਿਆਵਾਂ  ਉਨ੍ਹਾਂ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਰਹੀਆਂ ਸਨ।ਫਿਰ ਇੱਕ ਦਿਨ ਅਖ਼ਬਾਰ ਵਿੱਚ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਬਾਰੇ ਪਤਾ ਲੱਗਿਆ ਤੇ ਸੰਪਰਕ ਕਰਨ ਉਤੇ ਜ਼ਿਲ੍ਹਾ ਰੁਜ਼ਗਾਰ ਤੇੇ ਕਾਰੋੋਬਾਰ ਬਿਊਰੋ ਤੋਂ ਸਵੈ-ਰੁਜ਼ਗਾਰ ਬਾਰੇ ਸਲਾਹ ਮਿਲੀ। ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮਦਦ ਨਾਲ ਉਹ ਖਾਦੀ ਵਿਲੇਜ ਇੰਡਸਟਰੀ ਬੋਰਡ ਦੇ ਕੁਲਵੰਤ ਸਿੰਘ, ਇੰਸਪੈਕਟਰ ਨੂੰ ਮਿਲੇ ਤੇ ਉਨ੍ਹਾਂ ਨੇ ਸਰਕਾਰ ਵੱਲੋਂ ਦਿੱਤੀ ਜਾਂਦੀ ਸਹਾਇਤਾ ਬਾਰੇ ਜਾਣੂ ਕਰਵਾਇਆ। ਇਸ ਦੇ ਆਧਾਰ ਉਤੇ ਉਨ੍ਹਾਂ ਨੇ ਆਟਾ ਚੱਕੀ ਲਗਾਉਣ ਬਾਰੇ ਸੋਚਿਆ।
ਰਾਜਵਿੰਦਰ ਨੇ ਕਿਹਾ, “ਤਿੰਨ ਮਹੀਨੇ ਦੇ ਵਿੱਚ-ਵਿੱਚ ਅਸੀਂ ਆਪਣੀ ਆਟਾ ਚੱਕੀ  ਲਗਾ ਲਈ, ਜਿਸ ਲਈ ਸਾਨੂੰ 04 ਲੱਖ ਦਾ ਕਰਜ਼ਾ ਸਰਕਾਰ ਵੱਲੋੋਂ ਮਿਲਿਆ। ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਸਾਡੀ ਆਰਥਿਕ ਹਾਲਤ ਮਜ਼ਬੂਤ ਹੋਣ ਲੱਗੀ ਅਤੇ ਸਾਡੀ ਬੱਚਤ ਵੀ ਕਾਫੀ ਵੱਧ ਗਈ। ਇਹ ਆਟਾ ਚੱਕੀ ਅਸੀਂ ਆਪਣੇ ਪਿੰਡ ਸੈਦਪੂਰਾ ਵਿਖੇ ਹੀ ਲਗਾਈ, ਜਿਸ ਦਾ ਇਹ ਲਾਭ ਹੋਇਆ ਕਿ ਸਾਨੂੰ ਹੁਣ ਕੋਈ ਕਰਾਇਆ ਨਹੀਂ ਦੇਣਾ ਪੈਂਦਾ ਅਤੇ ਬਿਜਲੀ ਵੀ ਸਸਤੀ ਦਰ ‘ਤੇ ਮਿਲਣ ਲੱਗੀ। ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਲੜਦੇ-ਲੜਦੇ ਆਪਣਾ ਸੁਪਨਾ ਸਾਕਾਰ ਕਰਨਾ ਬਹੁਤ ਮੁਸ਼ਕਿਲ ਤਾਂ ਸੀ ਪਰ ਪੰਜਾਬ ਸਰਕਾਰ ਦੀ ਯੋਗ ਅਗਵਾਈ ਸਦਕਾ ਸਾਨੂੰ ਸਵੈ-ਰੁਜ਼ਗਾਰ ਸਥਾਪਿਤ ਕਰਨ ਵਿੱਚ ਬਹੁ਼ਤ ਅਸਾਨੀ ਹੋਈ।”
ਰਾਜਵਿੰਦਰ ਕੌਰ ਨੇ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੁਜ਼ਗਾਰ ਸਬੰਧੀ ਆਪਣੇ ਸੁਪਨੇ ਸਾਕਾਰ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਜੁੜਨ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਪ੍ਰਾਪਤ ਕਰਨ। ਇਸ ਮੌਕੇ ਪਲੇਸਮੈਂਟ ਅਫ਼ਸਰ, ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਰੁਜ਼ਗਾਰ ਪ੍ਰਾਪਤੀ ਸਬੰਧੀ ਨੌਜਵਾਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਫੋਨ ਨੰਬਰ 099156-82436 ‘ਤੇ ਸੰਪਰਕ ਕਰ ਸਕਦੇ ਹਨ।
-N Gill
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button