Breaking NewsD5 specialNewsPress ReleasePunjab

ਆਈ.ਜੀ.ਪੀ ਬਠਿੰਡਾ,ਸੀ.ਪੀ. ਅੰਮਿ੍ਰਤਸਰ ਤੇ 9 ਐਸਐਸਪੀਜ਼ ਸਣੇ 1146 ਪੁਲਿਸ ਕਰਮੀਆਂ ਨੇ ਲਗਵਾਇਆ ਟੀਕਾ

ਡੀ.ਜੀ.ਪੀ. ਦਿਨਕਰ ਗੁਪਤਾ ਨੇ ਟੀਕਾ ਲਗਵਾਉਣ ਵਾਲੇ ਪੁਲਿਸ ਕਰਮੀਆਂ ਦੀ ਕੀਤੀ ਸ਼ਲਾਘਾ
ਚੰਡੀਗੜ:ਕੋਵਿਡ-19 ਟੀਕਾ ਲਗਵਾਉਣ ਲਈ ਟੀਕਾਕਰਣ ਕੇਂਦਰਾਂ ਵਿਖੇ ਪੁੁਲਿਸ ਮੁੁਲਾਜ਼ਮਾਂ ਦੀ ਗਿਣਤੀ ਵਿਚ ਦਿਨੋਂ-ਦਿਨ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਅੱਜ ਸੂਬੇ ਭਰ ਵਿੱਚ ਕੁੱਲ 1146 ਪੁੁਲਿਸ ਕਰਮੀਆਂ ਨੇ ਟੀਕਾ ਲਗਵਾਇਆ। ਮੁਹਿੰਮ ਦੇ ਤੀਜੇ ਦਿਨ, ਹੁਣ ਤੱਕ ਰਾਜ ਭਰ ਵਿਚ ਕੁੁੱਲ 1611 ਪੁੁਲਿਸ ਮੁਲਾਜ਼ਮ ਟੀਕਾ ਲਗਵਾ ਚੁੱਕੇ ਹਨ।ਇੱਕੋ ਦਿਨ ਵਿੱਚ 213 ਪੁੁਲਿਸ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਵਾਲਾ ਜਲੰਧਰ ਪੁਲਿਸ ਕਮਿਸ਼ਨਰੇਟ ਮੋਹਰੀ ਰਿਹਾ ਜਦਕਿ  123 ਪੁੁਲਿਸ ਮੁੁਲਾਜ਼ਮਾਂ ਨੂੰ ਟੀਕਾ ਲਗਵਾਕੇ ਮਾਨਸਾ ਦੂਜੇ ਸਥਾਨ ’ਤੇ ਅਤੇ 101 ਪੁੁਲਿਸ ਮੁਲਾਜ਼ਮਾ ਵਲੋਂ ਟੀਕਾ ਲਗਵਾਉਣ ਕਰਕੇ ਲੁਧਿਆਣਾ ਸ਼ਹਿਰ ਤੀਜੇ ਸਥਾਨ ਪ੍ਰਾਪਤ ਕੀਤਾ।
ਇੰਸਪੈਕਟਰ ਜਨਰਲ ਪੁਲਿਸ(ਆਈ.ਜੀ.ਪੀ) ਬਠਿੰਡਾ ਜਸਕਰਨ ਸਿੰਘ ਅਤੇ ਪੁੁਲਿਸ ਕਮਿਸ਼ਨਰ (ਸੀ.ਪੀ.) ਅੰਮਿ੍ਰਤਸਰ ਸੁੁਖਚੈਨ ਸਿੰਘ ਗਿੱਲ ਤੋਂ ਇਲਾਵਾ 9 ਐਸ.ਐਸ.ਪੀਜ਼. ਅਤੇ 3 ਕਮਾਂਟਡੈਂਟਸ ਵਲੋਂ ਟੀਕਾਕਰਣ ਮੁਹਿੰਮ ਦੇ ਤੀਜੇ ਦਿਨ ਟੀਕਾ ਲਗਵਾਇਆ ਗਿਆ।ਡੀ.ਜੀ.ਪੀ. ਦਿਨਕਰ ਗੁੁਪਤਾ ਨੇ ਉਹਨਾਂ ਸਾਰੇ ਪੁੁਲਿਸ ਕਰਮੀਆਂ ਦੀ ਸ਼ਲਾਘਾ ਕੀਤੀ ਜੋ ਸਵੈ-ਇੱਛਾ ਨਾਲ ਖੁਦ  ਨੂੰ ਅਤੇ ਆਪਣੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਉਣ ਲਈ ਅੱਗੇ ਆਏ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਪੁੁਲਿਸ ਹੈੱਡਕੁੁਆਰਟਰ ਵਿਖੇ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਟੀਕਾਕਰਣ ਮੁੁਹਿੰਮ ਦੇ ਦੂਜੇ ਪੜਾਅ ਦੀ ਸ਼ੁੁਰੂਆਤ ਕੀਤੀ ਗਈ ਸੀ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button