Breaking NewsD5 specialNewsPunjab

ਆਈਆਈਟੀ ਰੋਪੜ ਦੀ ਸਟਾਰਟਅੱਪ ਕੰਪਨੀ ਨੇ ਵਿਸ਼ਵ ਦਾ ਪਹਿਲਾ “ਪੌਦਾ ਅਧਾਰਿਤ” ਸਮਾਰਟ ਏਅਰ ਪਿਊਰੀ ਫਾਇਰ “ਯੂਬਰੀਦ ਲਾਈਫ” ਦੀ ਕਾਢ ਕੱਢੀ

ਚੰਡੀਗੜ੍ਹ : ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ , ਰੋਪੜ ਤੇ ਕਾਨਪੁਰ ਅਤੇ ਦਿੱਲੀ ਯੁਨੀਵਰਸਿਟੀ ਦੇ ਪ੍ਰਬੰਧਨ ਅਧਿਅਨ ਦੀ ਫੈਕਲਟੀ ਦੇ ਉੱਭਰ ਦੇ ਵਿਗਿਆਨੀਆਂ ਨੇ ਇੱਕ ਜੀਵੰਤ ਪੌਦਾ ਅਧਾਰਿਤ ਏਅਰ ਪਿਊਰੀ ਫਾਇਰ “ਯੂਬਰੀਦ ਲਾਈਫ” ਵਿਕਸਿਤ ਕੀਤਾ ਹੈ , ਜੋ ਇੰਡੋਰ ਥਾਵਾਂ ਤੇ ਹਵਾ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈ।ਇਹ ਇੰਡੋਰ ਜਗ੍ਹਾ ਹਸਪਤਾਲ , ਸਕੂਲ , ਦਫ਼ਤਰ ਜਾਂ ਤੁਹਾਡੇ ਘਰ ਹੋ ਸਕਦੇ ਹਨ।ਆਈਆਈਟੀ ਰੋਪੜ ਦੀ ਸਟਾਰਟਅੱਪ ਕੰਪਨੀ , ਅਰਬਨ ਏਅਰ ਲੈਬਾਰਟਰੀ ਜਿਸਨੇ ਇਸ ਉਤਪਾਦ ਨੁੰ ਵਿਕਸਿਤ ਕੀਤਾ ਹੈ , ਉਸਦਾ ਦਾਅਵਾ ਹੈ ਕਿ ਇਹ ਵਿਸ਼ਵ ਦਾ ਪਹਿਲਾ ਅਤਿਆਧੁਨਿਕ ਸਮਾਰਟ ਬਾਇਓ ਫਿਲਟਰ ਹੈ , ਜੋ ਸਾਹ ਲੈਣ ਦੀ ਪ੍ਰਕਿਰਿਆ ਨੂੰ ਤਰੋ ਤਾਜ਼ਾ ਕਰ ਸਕਦਾ ਹੈ। ਇਸਨੂੰ ਆਈਆਈਟੀ ਰੋਪੜ ਵਿੱਚ ਤਿਆਰ ਕੀਤਾ ਗਿਆ ਹੈ ਜੋ ਆਈਹੱਬ — ਏਡਬਲਯੁਡੀਐੱਚ (ਖੇਤੀਬਾੜੀ ਅਤੇ ਪਾਣੀ ਤਕਨਾਲੋਜੀ ਵਿਕਾਸ ਹੱਬ) ਵਜੋਂ ਭਾਰਤ ਸਰਕਾਰ ਦੇ ਵਿਗਿਆਨ ਵਿਭਾਗ ਨੇ ਡੈਜ਼ੀਗਨੇਟ ਕੀਤਾ ਹੈ।

ਇਹ ਤਕਨਾਲੋਜੀ ਪੌਦਿਆਂ ਦੇ ਕੁਦਰਤੀ ਪੱਤਿਆਂ ਰਾਹੀਂ ਹਵਾ ਨੂੰ ਸਾਫ ਕਰਨ ਦੁਆਰਾ ਕੰਮ ਕਰਦੀ ਹੈ।ਕਮਰੇ ਦੀ ਹਵਾ ਪੱਤਿਆਂ ਨਾਲ ਮੇਲਜੋਲ ਕਰਦੀ ਹੈ ਅਤੇ ਮਿੱਟੀ ਦੀ ਜੜ੍ਹ ਵਾਲੀ ਜ਼ੋਨ ਵਿੱਚ ਚਲੀ ਜਾਂਦੀ ਹੈ , ਜਿੱਥੇ ਵੱਧ ਤੋਂ ਵੱਧ ਮਾਤਰਾ ਵਿੱਚ ਪ੍ਰਦੂਸਿ਼ਤ ਤੱਤਾਂ ਨੂੰ ਸਾਫ਼ ਕੀਤਾ ਜਾਂਦਾ ਹੈ।ਇਸ ਉਤਪਾਦ ਵਿੱਚ ਵਰਤੀ ਗਈ ਨਹੀਂ ਤਕਨਾਲੋਜੀ “ਅਰਬਨ ਮੁਨਰ ਇਫੈਕਟ” ਦੇ ਨਾਲ ਨਾਲ ਪੇਟੈਂਟ ਪੈਂਡਿੰਗ “ਬ੍ਰਿਦਿੰਗਰੂਟਸ” ਨਾਲ ਪੌਦਿਆਂ ਦੀ ਫਾਈਟੋਰੈਮੀਡੇਸ਼ਨ ਪ੍ਰਕਿਰਿਆ ਨੂੰ ਵੱਡੀ ਮਾਤਰਾ ਵਿੱਚ ਵਧਾ ਦਿੰਦੀ ਹੈ।ਫਾਈਟੋਰੈਮੀਡੇਸ਼ਨ ਇੱਕ ਪ੍ਰਕਿਰਿਆ ਹੈ , ਜਿਸ ਦੁਆਰਾ ਪੌਦੇ ਪ੍ਰਭਾਵਸ਼ਾਲੀ ਢੰਗ ਨਾਲ ਹਵਾ ਵਿੱਚੋਂ ਪ੍ਰਦੂਸਿ਼ਤ ਤੱਤਾਂ ਨੂੰ ਖ਼ਤਮ ਕਰਦੇ ਹਨ। “ਯੂਬਰੀਦ ਲਾਈਫ” ਪ੍ਰਭਾਵ ਸ਼ਾਲੀ ਢੰਗ ਨਾਲ ਇੰਡੋਰ ਹਵਾ ਗੁਣਵਤਾ ਨੂੰ ਗੈਸਾਂ ਅਤੇ ਬਾਇਆਲੋਜੀਕਲ ਪ੍ਰਦੂਸਿ਼ਤ ਤੱਤਾਂ ਨੂੰ ਸੁਧਾਰ ਦੀ

ਹੈ ਜਦ ਕਿ ਵਿਸ਼ੇਸ਼ ਪੌਦਿਆਂ ਰਾਹੀਂ ਅੰਦਰੂਨੀ ਜਗ੍ਹਾ ਵਿੱਚ ਆਕਸੀਜਨ ਦੇ ਪੱਧਰ ਨੂੰ ਵਧਾਉਂਦੀ ਹੈ।ਇਹ ਸਾਰਾ ਕੁਝ ਯੂਵੀਡਿਸ ਇਨਫੈਕਸ਼ਨ ਅਤੇ ਇਸਟੈਕ ਆਫ ਪ੍ਰੀ—ਫਿਲਟਰ , ਚਾਰਕੋਲ ਫਿਲਟਰ ਅਤੇ ਐੱਚਈਪੀਏ (ਉੱਚ ਕੁਸ਼ਲਤਾ ਪਰਟੀ ਕੁਲੇਟਹਵਾ) ਫਿਲਟਰ ਜਿਸਨੂੰ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਗਏ ਇੱਕ ਲਕੜੀ ਦੇ ਬਕਸੇ ਵਿੱਚ ਫਿੱਟ ਕਰਕੇ ਕੀਤਾ ਜਾਂਦਾ ਹੈ।ਇਸ ਵਿੱਚ ਇੱਕ ਸੈਂਟਰੀ-ਫਿਊਗਲ ਪੱਖਾ ਹੈ ਜੋ ਪਿਊਰੀ ਫਾਇਰ ਦੇ ਅੰਦਰ ਦਬਾਅ ਨੂੰ ਖਿੱਚਦਾ ਹੈ ਅਤੇ ਸ਼ੁੱਧ ਹਵਾ ਛੱਡਦਾ ਹੈ,ਜੋ ਜੜ੍ਹਾਂ ਦੇ ਵਿਚ ਪੈਦਾ ਹੁੰਦੀ ਹੈ ਅਤੇ ਇਸਨੂੰ ਆਊਟ ਲੈੱਟ ਰਾਹੀਂ 360 ਡਿਗਰੀ ਦੀ ਡਾਇਰੈਕਸ਼ਨ ਵਿੱਚ ਬਾਹਰ ਸੁੱਟਦੀ ਹੈ।ਹਵਾ ਦੇ ਸ਼ੁੱਧੀਕਰਨ ਲਈ ਜੋ ਵਿਸ਼ੇਸ਼ ਪੌਦਿਆਂ ਤੇ ਟੈਸਟ ਕੀਤੇ ਗਏ ਹਨ , ਉਹਨਾਂ ਵਿੱਚ ਪੀਸਲਿਲੀ , ਸਨੇਕਪਲਾਂਟ , ਸਪਾਈਡਰ ਪਲਾਂਟ ਆਦਿ ਸ਼ਾਮਲ ਹਨ ਅਤੇ ਇਹਨਾਂ ਸਾਰਿਆਂ ਨੇ ਇੰਡੋਰ ਹਵਾ ਨੂੰ ਸਾਫ ਕਰਨ ਲਈ ਚੰਗੇ ਨਤੀਜੇ ਦਿੱਤੇ ਹਨ।

ਵਿਸ਼ਵ ਸਿਹਤ ਸੰਸਥਾ (ਡਬਲਯੁ ਐੱਚ ਓ) ਦੀ ਰਿਪੋਰਟ ਅਨੁਸਾਰ ਇੰਡੋਰ ਹਵਾ ਸਥਾਨ ਆਊਟ ਡੋਰ ਹਵਾ ਸਥਾਨਾਂ ਨਾਲੋ 5 ਗੁਣਾ ਵੱਧ ਪ੍ਰਦੂਸਿ਼ਤ ਹਨ।ਇਹ ਹੀ ਚਿੰਤਾ ਦਾ ਕਾਰਨ ਹੈ ਵਿਸ਼ੇਸ਼ ਕਰਕੇ ਮੌਜੂਦਾ ਕੋਵਿਡ ਮਹਾਮਾਰੀ ਸਮੇਂ।ਇੱਕ ਖੋਜ ਜਿਸਨੂੰ ਹਾਲ ਹੀ ਵਿੱਚ ਜਰਨਲ ਆਫ ਦੀ ਅਮੇਰੀਕਨ ਮੈਡੀਕਲ ਐਸੋਸੀਏਸ਼ਨ , ਜੇਏਅੇੱਮਏ ਛਾਪਿਆ ਗਿਆ ਹੈ , ਉਹ ਸਰਕਾਰਾਂ ਨੂੰ ਪ੍ਰਤੀ ਘੰਟਾ ਹਵਾ ਤਬਦੀਲੀਆਂ (ਆਊਟ ਡੋਰ ਹਵਾ ਦੇ ਨਾਲ ਕਮਰੇ ਦੀ ਵੈਂਟੀਲੇਸ਼ਨ ਦਾ ਇੱਕ ਉਪਾਅ) ਫਿਕਸ ਕਰਨ ਦੁਆਰਾ ਇਮਾਰਤਾਂ ਦੇ ਡਿਜ਼ਾਈਨ ਨੂੰ ਬਦਲਣ ਲਈ ਆਖਦੀ ਹੈ। “ਯੂਬਰੀਦ ਲਾਈਫ” ਇਸ ਚਿੰਤਾ ਦਾ ਹੱਲ ਹੋ ਸਕਦਾ ਹੈ।

ਆਈਆਈਟੀ ਰੋਪੜ ਦੇ Director ਪ੍ਰੋਫੈਸਰ ਰਾਜੀਵ ਅਹੁਜਾ ਦਾ ਦਾਅਵਾ ਹੈ ਕਿ ਇਹ ਟੈਸਟੇਡ ਉਤਪਾਦ “ਯੂਬਰੀਦ ਲਾਈਫ” ਇੰਡੋਰ ਹਵਾ ਨੂੰ ਸਾਫ ਰੱਖਣ ਲਈ ਇੱਕ ਗੇਮਚੇਂਜਰ ਹੋ ਸਕਦਾ ਹੈ।ਇਸਦਾ ਕਾਰਨ ਹੈ ਨਵੀਂ ਖੋਜ ਵਿੱਚ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਕੋਵਿਡ 19 ਵੈਕਸੀਨੇਸ਼ਨ ਆਪਣੇ ਆਪ ਵਿੱਚ ਕੰਮ ਕਰਨ ਵਾਲੇ ਸਥਾਨਾਂ , ਸਕੂਲਾਂ ਅਤੇ ਇੱਥੋਂ ਤੱਕ ਕਿਕਲੋਜ਼ਡ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਘਰਾਂ ਵਿੱਚ ਜਦ ਤੱਕ ਹਵਾ ਫਿਲਟਰੇਸ਼ਨ , ਹਵਾ ਸ਼ੁਧੀਕਰਨ ਅਤੇ ਇੰਡੋਰਵੈਂਟੀਲੇਸ਼ਨ ਇਮਾਰਤੀ ਡਿਜ਼ਾਈਨ ਦਾ ਇੱਕ ਹਿੱਸਾ ਨਹੀਂ ਬਣਦੇ , ਸੁਰੱਖਿਆ ਦੀ ਗਰੰਟੀ ਨਹੀਂ ਹੋ ਸਕਦੀ।ਨੈਸ਼ਨਲ ਐਕਰੀਡਿਟੇਸ਼ਨ ਬੋਰਡ ਫੋਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ ਅਤੇ ਆਈਆਈਟੀ ਲੈਬਾਰਟਰੀ ਦੁਆਰਾ ਕੀਤੇ ਗਏ ਟੈਸਟਾਂ ਦੇ ਨਤੀਜੇ ਇਹ ਦੱਸਦੇ ਹਨ ਕਿ “ਯੂਬਰੀਦ ਲਾਈਫ” ਵਰਤਣ ਤੋਂ ਬਾਅਦ 150 ਵਰਗ ਫੁੱਟ ਆਕਾਰ ਦੇ ਕਮਰੇ ਦਾ ਏਕਿਉਆਈ (ਏਅਰ ਕੁਆਲਟੀ ਇੰਡੈਕਸ) 15 ਮਿੰਟਾਂ ਵਿੱਚ 311 ਤੋਂ 39 ਤੇ ਆ ਜਾਂਦਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਇਹ ਵਿਸ਼ਵ ਵਿੱਚ ਜੀਵੰਤ ਪੌਦੇ ਤੇ ਅਧਾਰਿਤ ਪਹਿਲਾ ਏਅਰ ਪਿਊਰੀਫਾਇਰ ਹੈ , ਜੋ ਗੇਮ ਚੇਂਜਰ ਹੋ ਸਕਦਾ ਹੈ।

ਸ਼੍ਰੀ ਸੰਜੇ ਮੌਰਿਆ , ਸੀਈਓ , ਯੂਬਰੀਦ ਨੇ ਦਾਅਵਾ ਹੈ ਕਿ ਉਤਪਾਦ ਦੇ ਕੁਝ ਬਾਇਓ ਫਿਲਿਕ ਫਾਇਦੇ ਹਨ , ਜਿਵੇਂ ਕੋਗ ਨੇ ਟਿਵਫੰਕਸ਼ਨਸਰੀਰੀ ਅਤੇ ਮਾਨਸਿਕ ਰਿਸ਼ਟ ਪੁਸ਼ਟਤਾ ਲਈ ਸਹਾਇਤਾ।ਇਸ ਲਈ ਇਹ ਤੁਹਾਡੇ ਕਮਰੇ ਵਿੱਚ ਐਮਾਜ਼ੋਨ ਜੰਗਲ ਹੋਣ ਵਾਂਗ ਹੈ। ਉਪਭੋਗਤਾ ਨੂੰ ਲਗਾਤਾਰ ਪੌਦਿਆਂ ਨੂੰ ਪਾਣੀ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਵਿੱਚ 150 ਐੱਮਐੱਲ ਦੀ ਸਮਰੱਥਾ ਵਾਲਾ ਇੱਕ ਬਿਲਟ ਇਨ ਪਾਣੀ ਰਿਜ਼ਰਵਾਇਰ ਹੈ,ਜੋ ਪੌਦੇ ਦੀਆਂ ਲੋੜਾਂ ਲਈ ਬਫਰ ਵਜੋਂ ਕੰਮ ਕਰਦਾਹੈ।ਉਹਨਾਂ ਕਿਹਾ ਕਿ ਇਹ ਉਪਕਰਣ ਜੜ੍ਹਾਂ ਨੂੰ ਪਾਣੀ ਸਪਲਾਈ ਕਰਦੀ ਹੈ ਜਦ ਕਦੇ ਉਹ ਬਹੁਤ ਖੁਸ਼ਕ ਹੋ ਜਾਂਦੀਆਂ ਹਨ। ਇਸ ਖੋਜੀ ਉਤਪਾਦ ਦੀ ਸਿਫਾਰਸ਼ ਕਰਦਿਆਂ AIIMS ਏਮਜ਼ ਨਵੀਂ ਦਿੱਲੀ ਦੇ ਡਾਕਟਰ ਵਿਨੇ ਅਤੇ ਡਾਕਟਰ ਦਿਵੇਸ਼ ਅਗਰਵਾਲ ਨੇ ਕਿਹਾ ਹੈ ਕਿ “ਯੂਬਰੀਦ ਲਾਈਫ” ਕਮਰੇ ਵਿੱਚ ਆਕਸੀਜਨ ਭਰ ਦਿੰਦਾਹੈ, ਜੋ ਮਰੀਜ਼ਾਂ ਨੂੰ ਸਾਹ ਲੈਣ ਲਈ ਬਹੁਤ ਅਨੁਕੂਲ ਹੈ। ਪ੍ਰੋਫੈਸਰ ਅਹੁਜਾ ਨੇ ਭਰੋਸਾ ਦਿੱਤਾ ਕਿ ਆਈਆਈਟੀ ਬਜ਼ਾਰੀ ਕਰਨ ਲਈ ਇਸ ਉਤਪਾਦ ਨੂੰ ਵੱਡੀ ਮਾਤਰਾ ਵਿੱਚ ਉਤਪਾਦਨ ਕਰਨ ਲਈ ਸਮਰੱਥਾ ਰੱਖਦਾ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button