InternationalTop News

ਆਇਆ ਸੀ ਕੰਮ ਕਰਨ ਕਰ ਗਿਆ ਕਾਰਾ-ਘਰ ਨਜ਼ਰਬੰਦੀ ਦੌਰਾਨ ਕੰਮ ਕਰਨ ਦੀ ਇਜ਼ਾਜਤ

2 ਆਮ ਨਾਗਰਿਕ ਮਾਰੇ ਗਏ, ਖੁਦ ਮਰਿਆ ਅਤੇ ਕਈ ਕੀਤੇ ਜ਼ਖਮੀ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਅੱਜ ਸਵੇਰੇ ਸਵੇਰੇ ਔਕਲੈਂਡ ਸਿਟੀ ਵਿਖੇ ਜਿਸ 24 ਸਾਲਾ ਬੰਦੂਕਧਾਰੀ ਨੇ ਘਰ ਨਜ਼ਰਬੰਦੀ ਦੌਰਾਨ ਕੰਮ ਕਰਨ ਦੀ ਮਿਲੀ ਇਜਾਜਤ ਦੌਰਾਨ ਕੰਮ ਦੀ ਥਾਂ ਵੱਡਾ ਕਾਰਾ ਕੀਤਾ, ਉਸਦਾ ਨਾਂਅ ਮਾਟੂ ਟੰਗੀ ਮਟੂਆ ਰੇਡ ਦੱਸਿਆ ਗਿਆ ਹੈ। ਇਹ ਘਰੇਲੂ ਹਿੰਸਾ ਕਾਰਨ ਘਰ ਨਜ਼ਰਬੰਦੀ ਦੀ ਸਜ਼ਾ ਉਤੇ ਸੀ, ਪਰ ਇਸਨੂੰ ਕੰਮ ਉਤੇ ਜਾਣ ਦੀ ਇਜ਼ਾਜਤ ਸੀ। ਗੱਲ ਪ੍ਰਧਾਨ ਮੰਤਰੀ ਤੱਕ ਪਹੁੰਚ ਚੁੱਕੀ ਸੀ ਅਤੇ ਪਾਰਲੀਮੈਂਟ ਦੇ ਵਿਚ ਵੀ ਇਹ ਗੱਲ ਉਠੀ। ਇਸ ਘਟਨਾ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਉਤੇ ਕੋਈ ਅਸਰ ਨਹੀਂ ਹੈ, ਇਸ ਕਰਕੇ ਫੀਫਾ ਵਰਲਡ ਕੱਪ ਪਹਿਲੇ ਦੀ ਯੋਜਨਾ ਮੁਤਾਬਿਕ ਅੱਜ ਰਾਤ ਨੂੰ ਸ਼ੁਰੂ ਹੋ ਜਾਵੇਗਾ। ਫੀਫਾ ਫੈਨ ਫੈਸਟੀਵਲ ਐਟ ਦਾ ਕਲਾਉਡ ਨੂੰ ਰੱਦ ਕੀਤਾ ਗਿਆ ਹੈ। ਜੋ ਲੋਕ ਮਾਰੇ ਗਏ ਹਨ, ਉਨ੍ਹਾਂ ਦੇ ਸਤਿਕਾਰ ਵਜੋਂ ਇਹ ਕੀਤਾ ਗਿਆ ਹੈ।

ਪੁਲਿਸ ਤੋਂ ਡਰਦਾ ਗੈਂਗਸਟਰ ਆਪੇ ਪਹੁੰਚ ਗਿਆ ਥਾਣੇ !ਗੈਂਗਸਟਰ ਦੀ ਮਾਂ ਦਾ ਵੱਡਾ ਬਿਆਨ! D5 Channel Punjabi

ਇਹ ਸਮਾਗਮ ਹੁਣ ਸ਼ੁੱਕਰਵਾਰ ਨੂੰ ਦਿਨ ਵੇਲੇ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਪੁਲਿਸ ਦਲ ਨੂੰ ਹੀਰੋ ਐਲਾਨਿਆ ਹੈ। ਫੀਫਾ ਵਰਲਡ ਕੱਪ ਦੇ ਲਈ ਵਿਸ਼ੇਸ਼ ਬੱਸਾਂ ਅਤੇ ਰੇਲਾਂ ਚੱਲਣਗੀਆਂ। 24 ਸਾਲਾ ਬੰਦੂਕਧਾਰੀ ਦੇ ਪਹਿਲਾਂ ਹੀ ਪੁਲਿਸ ਮੋਨੀਟਿੰਰਗ ਅਧੀਨ ਸੀ ਅਤੇ ਉਸਦੇ ਬ੍ਰੈਸਲੈਟ ਵੀ ਪਹਿਨਿਆ ਹੋਇਆ ਸੀ। ਬੰਦੂਕਧਾਰੀ ਸਵੇਰੇ 7.20 ਉਤੇ ਇਸ ਬਿਲਡਿੰਗ ਦੇ ਵਿਚ ਦਾਖਲ ਹੋਇਆ। ਉਸਨੇ ਲਿਫਟ ਸ਼ਾਫਟ ਦੀ ਆੜ ਵਿਚ ਇਹ ਕਾਰਾ ਕੀਤਾ। ਐਂਬੂਲੈਂਸ ਸਟਾਫ ਅਨੁਸਾਰ 6 ਲੋਕ ਜ਼ਖਮੀ ਹੋਏ ਹਨ। ਤਿੰਨ ਲੋਕ ਗੰਭੀਰ ਜ਼ਖਮੀ ਹੋਏ ਹਨ। ਐਕਟਿੰਗ ਸੁਪਰਡੈਂਟ ਸੰਨੀ ਪਟੇਲ ਇਸ ਦੀ ਪੈਰਵੀ ਕਰ ਰਹੇ ਹਨ। ਲੋਕਾਂ ਨੂੰ ਲੋਅਰ ਕੁਈਨ ਸਟ੍ਰੀਟ ਤੋਂ ਪਰ੍ਹੇ ਰਹਿਣ ਲਈ ਕਿਹਾ ਗਿਆ ਸੀ, ਪਰ ਬਾਅਦ ਵਿਚ ਰਸਤੇ ਖੋਲ੍ਹ ਦਿੱਤੇ ਗਏ। ਬੱਸਾਂ ਦੇ ਰੂਟ ਬਦਲੇ ਗਏ ਸਨ।

Parminder Jhota ਦੀ ਗ੍ਰਿਫਤਾਰੀ ‘ਤੇ AGDP ਦਾ ਵੱਡਾ ਖੁਲਾਸਾ! ਨਾਲੇ ਕਰਤਾ ਵੱਡਾ ਐਲਾਨ! | D5 Channel Punjabi

ਘਟਨਾ ਵੇਲੇ ਇਮਾਰਤ ਉਸਾਰੀ ਵਾਲੇ ਕਾਮੇ ਵੱਖ-ਵੱਖ ਸਮਾਨ ਦੇ ਪੈਲਟਾਂ ਦੇ ਓਹਲੇ ਲੁਕੇ ਹੋਏ ਵੇਖੇ ਗਏ। ਇਕ ਜ਼ਖਮੀ ਪੁਲਿਸ ਵਾਲੇ ਨੂੰ ਦੂਜੇ ਸਟਾਫ ਮੈਂਬਰ ਸੁਰੱਖਿਅਤ ਬਾਹਰ ਲਿਜਾ ਰਹੇ ਹਨ। ਅੱਜ ਕੁੜੀਆਂ ਦਾ ਓਪਨਿੰਗ ਮੈਚ ਨਿਊਜ਼ੀਲੈਂਡ ਅਤੇ ਨਾਰਵੇ ਦੌਰਾਨ  ਸ਼ਾਮ 7 ਵਜੇ ਈਡਨ ਪਾਰਕ ਵਿਖੇ ਖੇਡਿਆ ਜਾਵੇਗਾ। ਇਸਨੂੰ ਸਕਾਈ ਸਪੋਰਟਸ, ਸਟੱਫ, ਪ੍ਰਾਈਵ ਟੀ.ਵੀ. ਉਤੇ ਵੀ ਵੇਖਿਆ ਜਾ ਸਕੇਗਾ। ਦੂਜਾ ਮੈਚ ਰਾਤ 10 ਵਜੇ ਸਿਡਨੀ ਦੇ ਆਸਟਰੇਲੀਆ ਸਟੇਡੀਅਮ ਵਿਖੇ, ਆਸਟਰੇਲੀਆ ਅਤੇ ਇਰਲੈਂਡ ਦਰਮਿਆਨ ਖੇਡਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button