ਨਵੀਂ ਦਿੱਲੀ: ਸੰਸਦ ਦਾ ਪੰਜ ਦਿਨਾ ਸੈਸ਼ਨ ਸੋਮਵਾਰ ਅੱਜ ਤੋਂ ਸ਼ੁਰੂ ਹੋਵੇਗਾ। ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਗੱਲ ਨੂੰ ਲੈ ਕੇ ਜ਼ੋਰਦਾਰ ਚਰਚਾ ਹੈ ਕਿ ਕੀ ਇਸ ਦੌਰਾਨ ਸਰਕਾਰ ਕੁਝ ਹੈਰਾਨੀਜਨਕ ਗੱਲਾਂ ਪੇਸ਼ ਕਰੇਗੀ। ਇਜਲਾਸ ‘ਚ ਸੰਸਦ ਦੇ 75 ਸਾਲਾਂ ਦੇ ਸਫਰ ‘ਤੇ ਚਰਚਾ ਹੋਵੇਗੀ ਅਤੇ ਸੰਸਦ ਨੂੰ ਨਵੀਂ ਇਮਾਰਤ ‘ਚ ਤਬਦੀਲ ਕੀਤਾ ਜਾਵੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸੈਸ਼ਨ ਦੌਰਾਨ ਕੁੱਲ ਅੱਠ ਬਿੱਲਾਂ ਨੂੰ ਚਰਚਾ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ।
Sukhpal Khaira ਨੇ Viral ਕੀਤੀ Video, ਹਨੇੇਰੇ ‘ਚ ਚੱਲਦੈ ਆਹ ਕੰਮ, ਲੋਕਾਂ ਨਾਲ ਵੱਡਾ ਧੋਖਾ
ਇਸ ਸਬੰਧੀ ਐਤਵਾਰ ਨੂੰ ਸਰਬ ਪਾਰਟੀ ਮੀਟਿੰਗ ਵੀ ਹੋਈ। ਇਸ ਦੌਰਾਨ ਸਦਨ ਦੇ ਆਗੂਆਂ ਨੂੰ ਦੱਸਿਆ ਗਿਆ ਕਿ ਸੀਨੀਅਰ ਨਾਗਰਿਕਾਂ ਨਾਲ ਸਬੰਧਤ ਇੱਕ ਬਿੱਲ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਆਰਡਰ ਨਾਲ ਸਬੰਧਤ ਤਿੰਨ ਬਿੱਲ ਏਜੰਡੇ ਵਿੱਚ ਸ਼ਾਮਲ ਕੀਤੇ ਗਏ ਹਨ। ਪਹਿਲੇ ਬਿੱਲਾਂ ਵਿੱਚ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸਬੰਧੀ ਬਿੱਲ ਵੀ ਸ਼ਾਮਲ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.