ਅੱਜ ਤੋਂ ਅਨਲਾਕ 2.0 ਦੀ ਸ਼ੁਰੂਆਤ, ਜਾਣੋ ਕਿਸ ਤਰ੍ਹਾਂ ਦੀ ਮਿਲੇਗੀ ਛੋਟ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵੱਧਦੀ ਰਫ਼ਤਾਰ ਦੇ ਵਿੱਚ ਅੱਜ ਤੋਂ ਅਨਲਾਕ 2.0 ਦੀ ਸ਼ੁਰੂਆਤ ਹੋ ਰਹੀ ਹੈ। ਭਾਰਤ ਸਰਕਾਰ ਦੇ ਵੱਲੋਂ ਇਸਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਇਹ ਫੇਜ਼ ਇੱਕ ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਚੱਲੇਗਾ। ਕਰੀਬ ਚਾਰ ਮਹੀਨੇ ਤੱਕ ਦੇਸ਼ ‘ਚ ਲਾਕਡਾਉਨ ਰਿਹਾ ਅਤੇ ਉਸਦੇ ਬਾਅਦ ਫੇਜ਼ ਦੇ ਹਿਸਾਬ ਨਾਲ ਅਨਲਾਕ ਕੀਤਾ ਜਾ ਰਿਹਾ ਹੈ। ਅਨਲਾਕ 1 ‘ਚ ਕਾਫ਼ੀ ਗਤੀਵਿਧੀਆਂ ‘ਚ ਛੋਟ ਮਿਲੀ ਸੀ, ਜਿਸ ਤੋਂ ਬਾਅਦ ਹੁਣ ਅਨਲਾਕ 2.0 ‘ਚ ਇਸਨੂੰ ਵਧਾਇਆ ਗਿਆ ਹੈ।
ਸੀਸੀਟੀਵੀ ‘ਚ ਵੇਖੋ LIVE | Punjab | Latest News
ਅਨਲਾਕ-2.0 ਜਾਣੋ ਕੀ ਹੋਣਗੇ ਬਦਲਾਅ
ਘਰੇਲੂ ਉਡਾਣਾਂ ‘ਤੇ ਸਪੈਸ਼ਲ ਟ੍ਰੇਨਾਂ ‘ਚ ਇਜ਼ਾਫਾ ਹੋ ਸਕਦਾ ਹੈ
ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੁੱਲ੍ਹਣਗੇ
ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੁੱਲ੍ਹਣਗੇ
ਰੈਸਟੋਰੈਂਟ ਤੇ ਹੋਟਲ ਰਾਤ 9 ਵਜੇ ਤਕ ਖੁੱਲ੍ਹਣਗੇ
ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਰਾਤ 8 ਵਜੇ ਤਕ ਖੁੱਲ੍ਹਣਗੀਆਂ
ਹੁਣ ਰਾਤ 10 ਵਜੇ ਤੱਕ ਖੁੱਲ੍ਹ ਸਕਦੀਆਂ ਨੇ ਦੁਕਾਨਾਂ
ਹੁਣ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜ਼ਾਰੀ ਰਹੇਗਾ। ਪਹਿਲਾਂ ਇਹ ਸਮਾਂ 9 ਤੋਂ 5 ਵਜੇ ਤੱਕ ਸੀ।
ਦੁਕਾਨਾਂ ਵਿਚ 5 ਤੋਂ ਜ਼ਿਆਦਾ ਲੋਕ ਵੀ ਇਕੱਠੇ ਹੋ ਸਕਦੇ ਹਨ ਪਰ ਇਸ ਦੇ ਲਈ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਣਾ ਹੋਵੇਗਾ।
15 ਜੁਲਾਈ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਟ੍ਰੇਨਿੰਗ ਇੰਸਟੀਚਿਊਟ ਵਿਚ ਕੰਮਕਾਜ ਸ਼ੁਰੂ ਹੋ ਸਕੇਗਾ।
ਪੰਜਾਬ ‘ਚ ਅੱਜ ਤੋਂ ਬੱਸਾਂ ਦਾ ਕਿਰਾਇਆ ਵਧਿਆ, ਸੁਣੋ ਕਿਹੜੀ ਬੱਸ ਦਾ ਕਿੰਨਾ ਕਿਰਾਇਆ | Bus fare Hike in Punjab
ਇਹ ਚੀਜ਼ਾਂ ਹੁਣ ਵੀ ਰਹਿਣਗੀਆਂ ਬੰਦ
ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫਿਊ ਰਹੇਗਾ ਜਾਰੀ
ਦੇਸ਼ ‘ਚ ਸਕੂਲ-ਕਾਲਜ ਅਜੇ ਵੀ ਬੰਦ ਰਹਿਣਗੇ
ਸਕੂਲ, ਕਾਲਜ ਤੇ ਕੋਚਿੰਗ ਸੈਂਟਰ 31 ਜੁਲਾਈ ਤਕ ਬੰਦ ਰਹਿਣਗੇ।
ਸਿਨੇਮਾ ਹਾਲ, ਸਵੀਮਿੰਗ ਪੂਲ, ਜਿੰਮ, ਥਿਏਟਰ,ਬਾਰ ਨਹੀਂ ਖੁੱਲ੍ਹਣਗੇ
ਕੌਮਾਂਤਰੀ ਉਡਾਣਾਂ ‘ਤੇ ਆਮ ਰੇਲ ਸੇਵਾ ਬੰਦ ਰਹੇਗੀ
ਕਿਸੇ ਵੀ ਤਰ੍ਹਾਂ ਦੇ ਵੱਡੇ ਪ੍ਰੋਗਰਾਮਾਂ ‘ਤੇ ਪਾਬੰਦੀ
ਕੰਟੇਨਮੈਂਟ ਜ਼ੋਨ ‘ਚ ਨਹੀਂ ਮਿਲੇਗੀ ਕੋਈ ਛੋਟ
Punjab And Haryana High Court on School Fees | ਸਕੂਲੀ ਫੀਸਾਂ ‘ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ
ਦੱਸ ਦੇਈਏ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ, ਅਨਲਾਕ-1 ਤੋਂ ਬਾਅਦ ਲਾਪ੍ਰਵਾਹੀ ਵਧੀ ਹੈ, ਜੋ ਚਿੰਤਾ ਦਾ ਕਾਰਨ ਹੈ ਪਰ ਸਾਨੂੰ ਇਸ ਲਾਪਰਵਾਹੀ ਨੂੰ ਤਿਆਗਨਾ ਹੋਵੇਗਾ। ਕੋਰੋਨਾ ਵਾਇਰਸ ਨਾਲ ਲੜਦੇ-ਲੜਦੇ ਅਸੀਂ ਅਨਲਾਕ-2 ‘ਚ ਐਂਟਰੀ ਕਰ ਰਹੇ ਹਾਂ। ਅਸੀਂ ਉਸ ਮੌਸਮ ਵਿਚ ਪ੍ਰਵੇਸ਼ ਕਰ ਰਹੇ ਹਾਂ, ਜਿੱਥੇ ਸਰਦੀ-ਜ਼ੁਕਾਮ-ਬੁਖਾਰ ਇਹ ਸਾਰੇ ਮਾਮਲੇ ਵੱਧ ਰਹੇ ਹਨ।
ਦੇਸ਼ ਵਾਸੀਆਂ ਨੂੰ ਉਨ੍ਹਾਂ ਕਿਹਾ ਕਿ ਮੌਸਮ ਵਿਚ ਬਦਲਾਅ ਹੋ ਰਿਹਾ ਹੈ, ਆਪਣਾ ਧਿਆਨ ਰੱਖੋ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਮੇਂ ‘ਤੇ ਤਾਲਾਬੰਦੀ ਨੇ ਭਾਰਤ ‘ਚ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡ ਦਾ ਪ੍ਰਧਾਨ ਹੋਵੇ ਜਾਂ ਦੇਸ਼ ਦਾ ਪੀ. ਐੱਮ. ਨਿਯਮਾਂ ਦੇ ਉੱਪਰ ਕੋਈ ਨਹੀਂ ਹੈ। ਜੇਕਰ ਕੋਰੋਨਾ ਨਾਲ ਮੌਤ ਦਰ ਨੂੰ ਦੇਖੀਏ ਤਾਂ ਕਈ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਦੀ ਸਥਿਤੀ ਸੰਭਲੀ ਹੋਈ ਹੈ। ਦੇਸ਼ ਦੇ ਨਾਗਰਿਕਾਂ ਨੂੰ ਉਸੇ ਤਰ੍ਹਾਂ ਦੀ ਚੌਕਸੀ ਵਰਤਣੀ ਹੋਵੇਗੀ। ਕੰਟੇਨਮੈਂਟ ਜ਼ੋਨ ‘ਤੇ ਸਾਨੂੰ ਖਾਸ ਧਿਆਨ ਦੇਣਾ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.