ਅੱਖਾਂ ਦਾ ਓਪਰੇਸ਼ਨ ਕਰਵਾਉਣ ਵਾਲੇ ਇਸ ਡਾਕਟਰ ਤੋਂ ਬਚੋ | ਅੰਨ੍ਹੇ ਹੋ ਰਹੇ ਨੇ ਲੋਕ!

ਜਗਰਾਓਂ : ਤਸਵੀਰਾਂ ‘ਚ ਦਿੱਖ ਰਿਹਾ ਇਹ ਸਿਵਲ ਹਸਪਤਾਲ ਜਗਰਾਓਂ ਦਾ ਹੈ। 13 ਮਾਰਚ ਨੂੰ ਦੋ ਬਜ਼ੁਰਗ ਲੋਕ ਇਥੋਂ ਦੇ ਐੱਸਐੱਮਓ ਸੁਖਜੀਵਨ ਕੱਕੜ ਕੋਲ ਇਸ ਆਸ ਨਾਲ ਆਏ ਸੀ, ਕਿ ਡਾਕਟਰ ਉਹਨਾਂ ਦੀਆਂ ਅੱਖਾਂ ਦਾ ਇਲਾਜ ਸੁਚੱਜੇ ਢੰਗ ਨਾਲ ਕਰੇਗਾ ਅਤੇ ਉਹਨਾਂ ਦੀ ਨਿਗਾਹ ਜੋ ਪਹਿਲਾ ਘੱਟ ਹੈ ਅਤੇ ਇਲਾਜ ਤੋਂ ਬਾਅਦ ਦੁਰੁਸਤ ਹੋ ਜਾਵੇਗੀ ਪਰ ਲਾਪਰਵਾਹ ਡਾਕਟਰ ਸੁਖਜੀਵਨ ਕੱਕੜ ਕੇ ਅੱਖਾਂ ਦੇ ਅਪ੍ਰੇਸ਼ਨ ਦੌਰਾਨ ਅਜਿਹੀ ਅਣਗਹਿਲੀ ਵਰਤੀ ਕਿ ਇਲਾਜ਼ ਕਾਰਵਾਉਣ ਆਏ ਹਰਜੀਤ ਸਿੰਘ ਅਤੇ ਗਜਿੰਦਰੋ ਬਾਈ ਸਦਾ ਲਈ ਆਪਣੀ ਨਿਗਾਹ ਗਵਾ ਬੈਠੇ। ਹੱਦ ਤਾਂ ਉਦੋਂ ਹੋ ਗਈ ਜਦੋਂ ਮਾਮਲਾ ਇੰਨਾ ਵਿਗੜ ਗਿਆ ਕਿ ਹਰਜੀਤ ਦੀ ਤਾਂ ਦੂਜੀ ਅੱਖ ਬਚਾਉਣ ਲਈ ਇੱਕ ਅੱਖ ਤੱਕ ਕੱਢਣੀ ਪਈ।
ਅੱਖਾਂ ਦਾ ਓਪਰੇਸ਼ਨ ਕਰਵਾਉਣ ਵਾਲੇ ਇਸ ਡਾਕਟਰ ਤੋਂ ਬਚੋ | ਅੰਨ੍ਹੇ ਹੋ ਰਹੇ ਨੇ ਲੋਕ!
ਜਿਸ ਤੋਂ ਬਾਅਦ ਦੋਵੇ ਬਜ਼ੁਰਗ ਆਪਣੀ ਕਿਸਮਤ ਨੂੰ ਕੋਸ ਰਹੇ ਨੇ ਕਿ ਕਿਹੜੇ ਮਾੜੇ ਟਾਈਮ ਉਹ ਇਸ ਡਾਕਟਰ ਕੋਲ ਆ ਗਏ। ਬੇਸ਼ੱਕ ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਜਾਂਚ ਦਾ ਭਰੋਸਾ ਦੇ ਕੇ ਪੱਲਾ ਝਾੜਨ ਵਾਲੀ ਗੱਲ ਕੀਤੀ ਗਈ ਹੋਵੇ ਪਰ ਪਰਿਵਾਰ ਕੁਝ ਹੋਰ ਹੀ ਖ਼ਦਸ਼ਾ ਪ੍ਰਗਟਾ ਰਿਹਾ ਹੈ। ਦਰਅਸਲ ਪਤਾ ਲੱਗਿਆ ਹੈ ਮਾਮਲੇ ਨਾਲ ਸਬੰਧਿਤ ਡਾਕਟਰ ਸੁਖਜੀਵਨ ਕੱਕੜ ਦੀ ਪ੍ਰਮੋਸ਼ਨ ਹੋਣ ਵਾਲੀ ਹੈ ਅਤੇ ਉਹ ਸਿਵਲ ਸਰਜਨ ਬਣਨ ਵਾਲੇ ਨੇ ਜਿਸਦੇ ਕਾਰਨ ਜਾਂਚ ਪ੍ਰਭਾਵਿਤ ਹੋ ਸਕਦੀ ਹੈ।
Breaking-ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਸਰਕਾਰ ਦੇਣ ਜਾ ਰਹੀ ਵੱਡਾ ਤੋਹਫ਼ਾ
ਪਰਿਵਾਰ ਦਾ ਕਹਿਣਾ ਹੈ ਕਿ ਉਕਤ ਜਾਂਚ ਕਿਸੇ ਬਾਹਰਲੇ ਜਿਲ੍ਹੇ ਚੋਂ ਸਿਵਲ ਸਰਜਨ ਰੈਂਕ ਤੋਂ ਵੱਡੇ ਇਮਾਨਦਾਰ ਅਫਸਰ ਤੋਂ ਕਾਰਵਾਈ ਜਾਵੇ ਤਾਂ ਜੋ ਜਾਂਚ ਸਹੀ ਅਤੇ ਇਮਾਨਦਾਰੀ ਨਾਲ ਹੋ ਸਕੇ ਅਤੇ ਉਕਤ ਡਾਕਟਰ ਜਾਂਚ ਨੂੰ ਆਪਣੇ ਅਹੁਦੇ ਦੇ ਰੁਤਬੇ ਨਾਲ ਪ੍ਰਭਾਵਿਤ ਨਾ ਕਰ ਸਕੇ।ਜਗਰਾਓਂ ਦਾ ਇਹ ਮਾਮਲਾ ਲਗਾਤਾਰ ਤੂਲ ਅਤੇ ਇਸ ਮਾਮਲੇ ‘ਚ ਪੀੜਤ ਪਰਿਵਾਰ ਦੀ ਮਦਦ ਲਈ ਜਗਰਾਓਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਅੱਗੇ ਆਏ ਹਨ।
ਦੇਖੋ ਕਿਵੇਂ ਪੰਜਾਬ ਦੇ ਬਾਬਿਆਂ ‘ਚ ਫੈਲਿਆ ਕੋਰੋਨਾ ਵਾਇਰਸ ਦਾ ਖੌਫ਼, ਡਰਦਿਆਂ ਲੋਕਾਂ ਲਈ ਦਰਵਾਜ਼ੇ ਕੀਤੇ ਬੰਦ
ਦੱਸ ਦੇਈਏ ਕਿ ਡਾਕਟਰ ਵਲੋਂ 3 ਮਾਰਚ ਨੂੰ 3 ਅੱਖਾਂ ਦੇ ਅਪ੍ਰੇਸ਼ਨ ਕੀਤੇ ਗਏ ਸੀ। ਜਿਨ੍ਹਾਂ ਚੋ 2 ਮਰੀਜ਼ ਆਪਣੀਆਂ ਅੱਖਾਂ ਦੀ ਰੌਸ਼ਨੀ ਖੋ ਬੈਠੇ ਹਨ ਅਤੇ ਪੀੜਤ ਪਰਿਵਾਰ ਲਗਾਤਰ ਇਨਸਾਫ ਦੀ ਗੁਹਾਰ ਲਗਾ ਰਹੇ ਹਨ ਪਰ ਉਕਤ ਡਾਕਟਰ ਕੋਰੋਨਾ ਵਾਇਰਸ ਵਰਗੇ ਸੰਕਟ ‘ਚ ਵੀ ਘਰ ਬੈਠ ਛੁੱਟੀਆਂ ਮਨ੍ਹਾ ਰਿਹਾ ਹੈ ਦੇਖਦੇ ਹਾਂ ਪੰਜਾਬ ਦਾ ਸਿਹਤ ਵਿਭਾਗ ਇਸ ਡਾਕਟਰ ਵਿਰੁੱਧ ਕਦੋਂ ਕਾਰਵਾਈ ਕਰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.