Breaking NewsD5 specialIndiaNewsTop News

‘ਅੱਖਾਂ ਕੱਢ ਕੇ ਹੱਥ ਕੱਟ ਦੇਵਾਂਗਾ’, BJP ਨੇਤਾਵਾਂ ਨੂੰ ਬੰਧਕ ਬਣਾਏ ਜਾਣ ‘ਤੇ ਸੰਸਦ ਮੈਂਬਰ ਦੀ ਧਮਕੀ

ਨਵੀਂ ਦਿੱਲੀ : ਹਰਿਆਣਾ ‘ਚ ਬੀਜੇਪੀ ਨੇਤਾਵਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪਿੰਡਾਂ ‘ਚ ਬੀਜੇਪੀ ਨੇਤਾਵਾਂ ਦੀ ਐਂਟਰੀ ਤੱਕ ਬੈਨ ਹੈ। ਉਥੇ ਹੀ ਬੀਜੇਪੀ ਨੇਤਾ ਹੁਣ ਲੋਕਾਂ ਦੀਆਂ ਅੱਖਾਂ ਕੱਢਣ ਅਤੇ ਹੱਥ ਕੱਟਣ ਦੀ ਧਮਕੀ ਦੇਣ ਲੱਗੇ ਹਨ। ਦਰਅਸਲ ਸ਼ੁੱਕਰਵਾਰ ਨੂੰ ਰੋਹਤਕ ‘ਚ ਬੀਜੇਪੀ ਨੇਤਾਵਾਂ ਨੂੰ ਪਿੰਡ ਵਾਲਿਆਂ ਨੇ ਬੰਧਕ ਬਣਾ ਲਿਆ ਸੀ। ਮਨਾਹੀ ਤੋਂ ਬਾਅਦ ਵੀ ਪਿੰਡ ‘ਚ ਆਉਣ ਨਾਲ ਕਿਸਾਨ ਨਾਰਾਜ਼ ਸਨ ਅਤੇ ਉਨ੍ਹਾਂ ਨੇ ਬੀਜੇਪੀ ਨੇਤਾ ਨੂੰ ਪਿੰਡ ਦੇ ਮੰਦਿਰ ‘ਚ ਬੰਧਕ ਬਣਾ ਲਿਆ।ਇਸ ਘਟਨਾ ਤੋਂ ਬਾਅਦ ਰਾਜ ‘ਚ ਮਾਮਲਾ ਹੋਰ ਗਰਮਾ ਗਿਆ। ਇਸ ‘ਚ ਰੋਹਤਕ ਦੇ ਬੀਜੇਪੀ ਸੰਸਦ  ਮੈਂਬਰ ਅਰਵਿੰਦ ਸ਼ਰਮਾ ਨੇ ਧਮਕੀ ਦਿੱਤੀ ਹੈ ਕਿ ਜੋ ਵੀ ਪਾਰਟੀ ਸਹਿਯੋਗੀ ਮਨੀਸ਼ ਗਰੋਵਰ ਦਾ ਵਿਰੋਧ ਕਰੇਗਾ, ਉਸਦੀਆਂ ਅੱਖਾਂ ਕੱਢ ਲੈਣਗੇ ਅਤੇ ਹੱਥ ਕੱਟ ਦੇਣਗੇ।

ਅੱਧੀ ਰਾਤ ਨੂੰ ਲੱਖਾ ਸਧਾਣਾ ਹੋਇਆ ਲਾਈਵ, ਕੀਤੇ ਵੱਡੇ ਐਲਾਨ, ਘੇਰੀ ਪੰਜਾਬ ਸਰਕਾਰ !

ਦੱਸ ਦਈਏ ਕਿ ਭਾਜਪਾ ਵਰਕਰਾਂ ਵਲੋਂ ਵਾਰ- ਵਾਰ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਹਿਲਾਂ ਵੀ ਜੋ ਲਖੀਮਪੁਰ ‘ਚ ਭਾਜਪਾ ਦੇ ਵਰਕਰਾਂ ਵਲੋਂ ਹਿੰਸਾ ਕੀਤੀ ਗਈ ਸੀ ਉਦੋਂ ਵੀ ਭਾਜਪਾ ਨੇ ਕਿਸਾਨਾਂ ਨੂੰ ਧਮਕੀ ਦਿੱਤੀ ਸੀ ਜਿਸਦਾ ਵਿਰੋਧ ਕਰਨ ਲਈ ਕਿਸਾਨ ਇਕੱਠੇ ਹੋਏ ਸਨ। ਜਿਥੇ ਭਾਜਪਾ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਸੀ ਯੂ.ਪੀ ਦੇ ਗ੍ਰਹਿ ਰਾਜ ਮੰਤਰੀ ਨੇ ਕਿਸਾਨਾਂ ਨੂੰ ਬੜੀ ਬੇਰਹਿਮੀ ਨਾਲ ਗੱਡੀ ਥੱਲੇ ਕੁਚਲ ਦਿੱਤਾ ਜਿਸ ‘ਚ 4 ਕਿਸਾਨ ਸ਼ਹੀਦ ਹੋਏ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button