NewsBreaking NewsD5 specialPunjab

ਅੱਕੇ ਹੋਏ ਜਵਾਈ ਨੇ ਸਹੁਰੇ ਘਰੇ ਚਾੜ੍ਹਤਾ ਚੰਨ, ਤਸਵੀਰਾਂ ਸੀਸੀਟੀਵੀ ‘ਚ ਕੈਦ (ਵੀਡੀਓ)

ਅੰਮ੍ਰਿਤਸਰ : ਸੀਸੀਟੀਵੀ ‘ਚ ਕੈਦ ਕੁੱਟਮਾਰ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਰਤਨ ਸਿੰਘ ਚੌਂਕ ਇਲਾਕੇ ਦੀਆਂ ਹਨ। ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਦੋ ਵਿਅਕਤੀ ਧੂ-ਧੂ ਕੇ ਇਕ ਵਿਅਕਤੀ ਨੂੰ ਦਰਵਾਜੇ ਦੇ ਅੰਦਰ ਲੈ ਜਾ ਰਹੇ ਹਨ। ਉਨ੍ਹਾਂ ਦੇ ਇਰਾਦੇ ਕੀ ਨੇ ਇਹ ਦੱਸਣ ਦੀ ਲੋੜ ਨਹੀਂ ਪਰ ਐਨੀ ਹੀ ਦੇਰ ਸੀ। ਸਾਹਮਣੇ ਗਲੀ ਚੋਂ ਕੁਝ ਨੌਜਵਾਨ ਇੱਧਰ ਵੱਲ ਨੂੰ ਦੋੜਦੇ ਆਉਂਦੇ ਦਿਖਾਈ ਦਿੰਦੇ ਹਨ ਹੱਥਾਂ ਚ ਡੰਡੇ ਸੋਟੀਆਂ ਨੂੰ ਹਵਾ ਚ ਲਹਿਰਾ ਰਹੇ ਇਹ ਬੰਦੇ ਆਪਣਾ ਗੁੱਸਾ ਇਸ ਵਿਅਕਤੀ ਤੇ ਕੱਢਣਾ ਸ਼ੁਰੂ ਕਰ ਦਿੰਦੇ ਹਨ। ਲਗਾਤਾਰ ਡੰਡਿਆਂ ਦੀ ਬਰਸਾਤ ਇਸ ਵਿਅਕਤੀ ਦੇ ਸ਼ਰੀਰ ਤੇ ਪੈਣੀ ਸ਼ੁਰੂ ਹੋ ਜਾਂਦੀ ਹੈ। ਡੰਡਿਆਂ ਤੋਂ ਇਲਾਵਾ ਵਿਅਕਤੀ ਨੂੰ ਲੱਤਾ ਨਾਲ ਬੁਰੀ ਤਰਾਂ ਕੁੱਟਿਆ ਜਾਂਦਾ ਹੈ।

Read Also ਸੀਸੀਟੀਵੀ ਕੈਮਰੇ `ਚ ਕੈਦ ਹੋਈ ਮੌਤ Live Video

ਫੇਰ ਸਾਹਮਣੇ ਤੋਂ ਪੁਲਿਸ ਦੇ ਕੁਝ ਮੁਲਾਜ਼ਮ ਆਉਂਦੇ ਨੇ ਤੇ ਉਹ ਇਨ੍ਹਾਂ ਲੋਕਾਂ ਦੇ ਚੰਗਲ ਤੋਂ ਇਸ ਵਿਅਕਤੀ ਨੂੰ ਆਜ਼ਾਦ ਕਰਵਾ ਦਿੰਦੇ ਹਨ। ਹੁਣ ਤੁਸੀਂ ਸੋਚ ਰਹੇ ਹੋਣੇ ਕਿ ਇਹ ਕੁੱਟਮਾਰ ਕਿਉਂ ਕੀਤੀ ਜਾ ਰਹੀ ਹੈ। ਦਰਅਸਲ ਇਹ ਲੜਾਈ ਝਗੜਾ ਸਹੁਰੇ ਤੇ ਜਵਾਈ ਦਾ ਸੀ। ਪੀੜਤ ਵਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸਦੇ ਜਵਾਈ ਵਲੋਂ ਕੁਝ ਬੰਦਿਆਂ ਨੂੰ ਲਿਆ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਪੀੜਤ ਮੁਤਾਬਿਕ ਪੁਲਿਸ ਨੇ ਅਜੇ ਕੋਈ ਵੀ ਕਾਰਵਾਈ ਅਮਲ ਚ ਨਹੀਂ ਲਿਆਂਦੀ ਗਈ ਪਰ ਜਿਵੇਂ ਹੀ ਇਸ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਮਾਮਲਾ ਦਰਜ ਕਰ ਲਿਆ ਗਿਆ ਏ ਤੇ ਜਾਂਚ ਨੂੰ ਸ਼ੁਰੂ ਕਰ ਦਿੱਤਾ, ਜਲਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button