ਅੱਕੇ ਕਿਸਾਨਾਂ ਨੇ ਕਰਤਾ ਵੱਡਾ ਕਾਂਡ! ਇਕ ਪਾਸੇ ਘੇਰ ਲਿਆ ਕੈਪਟਨ ਦਾ ਮੰਤਰੀ ਦੂਜੇ ਪਾਸੇ ਬੀਜੇਪੀ ਦਾ ਲੀਡਰ!
ਬਰਨਾਲਾ : ਖੇਤੀ ਆਰਡੀਨੈਂਸ ਨੂੰ ਲੈ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਸਿਖਰਾਂ ‘ਤੇ ਪਹੁੰਚਦਾ ਜਾ ਰਿਹਾ ਹੈ। ਕਿਸਾਨਾਂ ਨੇ ਰਾਜਨੀਤਿਕ ਪਾਰਟੀ ਦੇ ਲੀਡਰਾਂ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਬਰਨਾਲਾ ਦੇ ਪਿੰਡ ਰਾਏਸਰ ਦੇ ਇਕ ਸਕੂਲ ‘ਚ ਸਪੋਰਟਸ ਦਾ ਸਮਾਗਮ ਕਰਵਾਇਆ ਜਾ ਰਿਹਾ ਸੀ। ਜਿਥੇ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਗੜ ਨੇ ਸ਼ਿਰਕਤ ਕਰਨੀ ਸੀ ਪਰ ਕੈਬਨਿਟ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਸਕੂਲ ਅੱਗੇ ਡੇਰੇ ਲਾ ਲਏ ਅਤੇ ਮੰਤਰੀ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਆਹ ਕਿਸਾਨ ਦੇ ਸਿਰ ‘ਤੇ ਹੋਇਆ ਖ਼ੂਨ ਸਵਾਰ!ਕਹਿੰਦਾ ਮੋਦੀ ਤੋਂ ਹੁਣ ਪੂਰੇ ਅੱਕੇ ਪਏ ਐ!ਰਾਤ ਨੂੰ ਨੀਂਦ ਵੀ ਨਹੀਂ ਆਉਂਦੀ!
ਜਿਸ ਤੋਂ ਬਾਅਦ ਕੈਬਨਿਟ ਮੰਤਰੀ ਦਾ ਦੌਰਾ ਰੱਦ ਕਰ ਦਿੱਤਾ ਗਿਆ ਪਰ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਕਾਫੀ ਭੜਾਸ ਕੱਢੀ।ਇਕੱਲੇ ਕਾਂਗਰਸੀ ਮੰਤਰੀ ਨੂੰ ਹੀ ਨਹੀਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਉਥੇ ਵੀ ਬੀਜੇਪੀ ਦੇ ਵੱਡੇ ਲੀਡਰ ਤਰੁਣ ਚੁੱਘ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦ ਸਾਹਮਣਾ ਕਰਨ ਪਿਆ।
Lakha Sidhana ‘ਤੇ ਸਿੰਘਾਂ ਨੇ ਘੇਰ ਲਿਆ ਅੰਬਾਨੀਆਂ ਦਾ ਮਾਲ! ਗੁਰੂ ਦੇ ਸਿੰਘਾਂ ਨੇ ਦਿੱਤੀ ਵੱਡੀ ਚਿਤਾਵਨੀ!
ਬੀਜੇਪੀ ਲੀਡਰ ਤਰੁਣ ਚੁੱਘ ਜੋ ਧਰਨਾ ਦੇ ਰਹੇ ਕਿਸਾਨਾਂ ਦੇ ਵਿੱਚ ਪਹੁੰਚੇ ਸਨ। ਦੱਸ ਦਈਏ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਤਾਂ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਤ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ ਦਾ ਵਿਰੋਧ ਸਾਰੀਆਂ ਹੀ ਸਿਆਸਤੀ ਪਾਰਟੀਆਂ ਦੇ ਖਿਲਾਫ ਲਗਾਤਾਰ ਵੱਧਦਾ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.