ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ’ਤੇ ਲਗਾਤਾਰ ਦੋ ਦਿਨ ਹੋਏ ਧਮਾਕਿਆਂ ਦੀ ਜਾਂਚ ਵਾਸਤੇ ਕੌਮੀ ਸੁਰੱਖਿਆ ਗਾਰਡ (ਐਨ ਐਸ ਜੀ) ‘ਤੇ ਨੈਸ਼ਨਲ ਇੰਨਵੈਸਟਿਗੇਸ਼ਨ ਇੰਜੇਸੀ (ਐਨ ਆਈ ਏ) ਦੀ ਟੀਮ ਪਹੁੰਚੀ ਹੈ। ਇਹ ਟੀਮ ਧਮਾਕਿਆਂ ਮਗਰੋਂ ਫੋਰੈਂਸਿਕ ਜਾਂਚ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਧਮਾਕਾਖੇਜ ਸਮੱਗਰੀ ਕੋਲਡ ਡ੍ਰਿੰਕ ਵਾਲੇ ਕੇਨ ਵਿਚ ਪਾਈ ਗਈ ਸੀ। ਜਦੋਂ ਇਕ ਸੈਲਾਨੀ ਨੇ ਕੇਨ ਖੋਲ੍ਹਿਆ ਤਾਂ ਧਮਾਕਾ ਹੋ ਗਿਆ ਜਿਸ ਵਿਚ ਉਹ ਜ਼ਖ਼ਮੀ ਹੋ ਗਿਆ।
Police ਨੇ ਕੱਲ੍ਹ ਕੁੱਟੇ ਸੀ Kisan, ਸੁਣੋ Kisan Bibi ਦੀ ਜ਼ੁਬਾਨੀ ਕਿਵੇਂ ਹੁੰਦੈ ਧੱਕਾ? | Bharat Mala Project
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਖੇਜ ਸਮੱਗਰੀ ਪੋਟਾਸ਼ ਵਰਗੀ ਪਾਈ ਗਈ ਹੈ। ਪੰਜਾਬ ਪੁਲਿਸ ਲਈ ਇਹ ਸੁੱਖ ਵਾਲੀ ਗੱਲ ਹੈ ਕਿ ਇਹ ਕੋਈ ਆਧੁਨਿਕ ਧਮਾਕਾਖੇਜ ਉਪਕਰਣ ਨਹੀਂ ਸੀ ਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਪੰਜਾਬ ਪੁਲਿਸ ਦੇ ਡੀ ਜੀ ਪੀ ਗੌਰਵ ਯਾਦਵ ਨੇ ਕੱਲ੍ਹ ਧਮਾਕੇ ਵਾਲੀ ਥਾਂ ਦਾ ਮੁਆਇਨਾ ਕੀਤਾ ਸੀ ਤੇ ਕਿਹਾ ਸੀ ਕਿ ਪੰਜਾਬ ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.