ਪੰਜਾਬ ਦੇ ਅੰਮ੍ਰਿਤਸਰ ‘ਚ ਪੁਲਿਸ ਦੇ ASI ਦੀ ਦਹਿਸ਼ਤ ਤੋਂ ਲੋਕ ਪ੍ਰੇਸ਼ਾਨ ਹਨ। ਉਹ ਹਰ ਰੋਜ਼ ਇਲਾਕੇ ਦੇ ਲੋਕਾਂ ‘ਤੇ ਪੱਥਰ ਸੁੱਟਦਾ ਸੀ। ਲੋਕਾਂ ਨੇ ਤੰਗ ਆ ਕੇ ਜਦੋਂ ਉਸਦੇ ਪਰਿਵਾਰ ਨੂੰ ਬੁਲਾਇਆ ਤਾਂ ਉਸ ਨੇ ਗਲੀ ਚ ਹੀ ਆਪਣੇ ਲੜਕੇ ਦੀ ਕੁੱਟਮਾਰ ਕੀਤੀ। ਅਖੀਰ ਲੋਕਾਂ ਨੇ ਉਸ ਨੂੰ ਬੰਨ੍ਹ ਕੇ ਇਲਾਜ ਲਈ ਪਾਖਲਖਾਨੇ ਭੇਜ ਦਿੱਤਾ। ਇਸ ਸਾਰੀ ਘਟਨਾ ਨੂੰ ਸਥਾਨਕ ਲੋਕਾਂ ਨੇ ਕੈਮਰੇ ‘ਚ ਕੈਦ ਕਰ ਲਿਆ।ਘਟਨਾ ਅੰਮ੍ਰਿਤਸਰ ਦੇ ਬੋਹੜ ਦੇ ਸ਼ਿਵਾਲਾ ਦੀ ਹੈ। ਪਠਾਨਕੋਟ ‘ਚ ਤਾਇਨਾਤ ਇਕ ਏ.ਐੱਸ.ਆਈ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਉਹ ਹਰ ਰੋਜ਼ ਗਲੀ ‘ਚ ਆ ਕੇ ਲੋਕਾਂ ‘ਤੇ ਪਥਰਾਅ ਕਰਨ ਲੱਗ ਪੈਂਦਾ। ਲੋਕ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰਨ ਲਈ ਮਜਬੂਰ ਸਨ। ਪਰੇਸ਼ਾਨ ਲੋਕਾਂ ਨੇ ਸਾਰੀ ਗੱਲ ਪਰਿਵਾਰ ਵਾਲਿਆਂ ਨੂੰ ਦੱਸੀ ਅਤੇ ਹੱਲ ਕਰਨ ਲਈ ਕਿਹਾ ਪਰ ਜਦੋਂ ਬੇਟਾ ਏ.ਐੱਸ.ਆਈ ਨੂੰ ਰੋਕਣ ਲਈ ਪਹੁੰਚਿਆ ਤਾਂ ਉਸ ਨੇ ਉਸ ਦੀ ਵੀ ਕੁੱਟਮਾਰ ਕੀਤੀ।ਲੋਕਾਂ ਨੇ ਇਹ ਸਾਰੀ ਘਟਨਾ ਆਪਣੇ ਮੋਬਾਈਲ ਕੈਮਰੇ ‘ਚ ਕੈਦ ਕਰ ਲਈ। ਲੋਕਾਂ ਨੇ ਹਿੰਮਤ ਕਰਕੇ ਉਸ ਨੂੰ ਫੜ ਲਿਆ ਅਤੇ ਹੱਥ-ਪੈਰ ਬੰਨ੍ਹ ਦਿੱਤੇ। ਇਸ ਤੋਂ ਬਾਅਦ ਅੱਜ ਉਸ ਨੂੰ ਆਟੋ ਵਿੱਚ ਬਿਠਾ ਕੇ ਸਰਕੂਲਰ ਰੋਡ ’ਤੇ ਸਥਿਤ ਮੈਂਟਲ ਹਸਪਤਾਲ ਲਿਜਾਇਆ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.