ਅੰਮ੍ਰਿਤਪਾਲ ਸਿੰਘ ਦੀ ਇਕ ਹੋਰ CCTV Footage ਆਈ ਸਾਹਮਣੇ, ਦਿੱਲੀ ਵਿਚ ਹੋਣ ਦਾ ਦਾਅਵਾ, ਦੇਖੋ

ਨਵੀਂ ਦਿੱਲੀ : ਅੰਮ੍ਰਿਤਪਾਲ ਸਿੰਘ ਇੱਕ ਵੱਡੀ ਪਹੇਲੀ ਬਣ ਕੇ ਰਹਿ ਗਿਆ ਹੈ। ਅਜਿਹੇ ‘ਚ ਕਈ ਤਰ੍ਹਾਂ ਦੀਆਂ ਖ਼ਬਰਾਂ, ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਅੰਮ੍ਰਿਤਪਾਲ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦਿੱਲੀ ਵਿੱਚ ਦੇਖਿਆ ਗਿਆ ਸੀ। ਅੰਮ੍ਰਿਤਪਾਲ ਨੂੰ ਦੇਖੇ ਜਾਣ ਦੀ ਇਕ ਹੋਰ CCTV Footage ਸਾਹਮਣੇ ਆਈ ਹੈ। ਇਸ CCTV Footage ਵਿਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨੂੰ ਦੇ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਸਾਬਕਾ MP ਦੀ ਕੋਠੀ ‘ਤੇ ਕਬਜ਼ਾ, ਮੰਤਰੀ ਦਾ ਐਕਸ਼ਨ, ਮਿੰਟਾਂ ‘ਚ ਕੀਤੀ ਕਾਰਵਾਈ | D5 Channel Punjabi
ਦੇਸ਼ ਦੀ ਸੁਰੱਖਿਆ ਏਜੰਸੀਆਂ ਲਗਾਤਾਰ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰਤ ਸੂਤਰ ਦਾ ਕਹਿਣਾ ਹੈ ਕਿ ਦੇਸ਼ ਵਿਰੋਧੀ ਲੋਕ ਅੰਮ੍ਰਿਤਪਾਲ ਨੂੰ ਵਿਦੇਸ਼ ਭੱਜਣ ਅਤੇ ਲੁਕਣ ਵਿੱਚ ਮਦਦ ਕਰ ਰਹੇ ਹਨ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਪਪਲਪ੍ਰੀਤ ਨਾਲ ਫਰਾਰ ਹੋ ਗਿਆ ਹੈ। ਉਹ ਪਪਲਪ੍ਰੀਤ ਦੇ ਨਾਲ ਸ਼ਾਹਬਾਦ, ਕੁਰੂਕਸ਼ੇਤਰ ਤੋਂ ਬੱਸ ਰਾਹੀਂ ਦਿੱਲੀ ਆਇਆ ਸੀ। ਉਹ ਦਿੱਲੀ ਵਿੱਚ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ।
Another CCTV footage of #AmritpalSingh. The video is dated March 21 and said to be of the national capital Delhi #AmritpalSingh #Punjab #PunjabPolice #Delhi #Bhagwantmann
Source: Police pic.twitter.com/vopYdtHy0v
— D5 Channel Punjabi (@D5Punjabi) March 28, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.