ਅੰਗਰੇਜ਼ਾਂ ਨੂੰ ਨੌਕਰੀਆਂ ਦੇਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਭਗਵੰਤ ਮਾਨ – ਸਿੱਧੂ

ਚੰਡੀਗੜ੍ਹ/ਬਠਿੰਡਾ: ਕਾਂਗਰਸ ਪਾਰਟੀ ਦੇੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਅੱਜ ਧਨੌਲਾ ਹਾਈਵੇਅ ‘ਤੇ ਇੱਕ ਕੁੜੀ ਦੀ ਲਾਸ਼ ਮਿਲੀ ਹੈ। ਦੂਜੇ ਪਾਸੇ ਇੱਕ ਵਿਅਕਤੀ ਦਾ ਖੇਮਕਰਨ ਵਿੱਚ ਕਤਲ ਹੋ ਗਿਆ ਹੈ।
ਇੱਕੋਂ ਢਾਬੇ ਤੋਂ ਫੜ੍ਹੇ ਗਏ 16 ਗੈਂਗਸਟਰ? ਕਰਨ ਚੱਲੇ ਸੀ ਵੱਡਾ ਕਾਂਡ!
ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ ਦਿਖ ਰਿਹਾ । ਜੇਕਰ ਇਸੇ ਤਰ੍ਹਾਂ ਕਾਨੂੰਨ ਵਿਵਸਥਾ ਬਣੀ ਰਹੀ ਤਾਂ ਕੋਈ ਵੀ ਵਿਅਕਤੀ ਇੱਥੇ ਨਹੀਂ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ੀਆਂ ਨੂੰ ਸੱਦਾ ਦੇਣ ਤੋਂ ਪਹਿਲਾਂ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਕੀਤੀ ਜਾਵੇ।
ਰੇਤੇ ਨੂੰ ਲੈ ਕੇ ਭੜਕਿਆ ਸਿੱਧੂ, ਟਰਾਲੀ ’ਚੋਂ ਭਰੀ ਮੁੱਠੀ ਕੀਤਾ ਵੱਡਾ ਐਲਾਨ
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਠਿੰਡਾ ਦੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਵਿੱਚ ਪਹੁੰਚੇ ਸਨ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਤੇ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਇੱਕ ਬਿਆਨ ਦਿੱਤਾ ਸੀ।
ਸਿੱਖ ਜਥੇਬੰਦੀਆਂ ਨੂੰ ਵੱਡਾ ਝਟਕਾ ! ਹਾਈਕੋਰਟ ਨੇ ਖੁਸ਼ ਕਰਤੇ ਰਾਮ ਰਹੀਮ ਦੇ ਭਗਤ !
ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਅਸੀਂ ਕੁੱਝ ਨਵਾਂ ਪਲਾਨ ਕਰ ਰਹੇ ਹਾਂ ਜਿਸ ਨਾਲ ਅੰਗਰੇਜ਼ ਵੀ ਇੱਥੇ ਨੌਕਰੀਆਂ ਲੈਣ ਲਈ ਆਉਣਗੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੀ.ਐੱਮ. ਨੇ ਕਿਹਾ ਕਿ ਜਿਸ ਦਿਨ ਵਿਦਿਆਰਥੀਆਂ ਨੂੰ ਡਿਗਰੀ ਮਿਲਦੀ ਹੈ ਉਹ ਦਿਨ ਵਿਦਿਆਰਥੀਆਂ ਲਈ ਬਹੁਤ ਖ਼ੁਸ਼ੀ ਵਾਲਾ ਦਿਨ ਹੁੰਦਾ ਹੈ।
Maan Saab today a young girl was found beaten with her hands & legs tied on highway in Dhanaula & a man killed in Khemkaran. No fear of law. If such law & order situation continues nobody will stay here. First ensure safety of 3Cr Punjabis who are here, before inviting foreigners pic.twitter.com/dgcqHU1Ri9
— Navjot Singh Sidhu (@sherryontopp) April 9, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.