Breaking NewsD5 specialIndiaNewsPoliticsPunjab

ਪੰਜਾਬ ‘ਚ ਇਸ ਵਾਰ ਬਣੇਗੀ ‘ਆਪ’ ਦੀ ਸਰਕਾਰ : ਰੰਧਾਵਾ

ਡੇਰਾਬੱਸੀ : ਹਲਕਾ ਡੇਰਾਬੱਸੀ ਦੇ ਇੱਕ ਕਾਂਗਰਸੀ ਨੇਤਾ ਨੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੁੰਦੇ ਹੀ ਕਾਂਗਰਸ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ। ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਿਲ ਹੋਏ ਕੁਲਜੀਤ ਸਿੰਘ ਰੰਧਾਵਾ ਨੇ ਇੱਕ ਪ੍ਰੈਸਵਾਰਤਾ ਦੇ ਦੌਰਾਨ ਕਾਂਗਰਸ ਦੀ ਕੈਪਟਨ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ‘ਚ ਨਾਕਾਮ ਸਾਬਤ ਹੋਈ ਹੈ।

ਕੈਪਟਨ ਬਾਰੇ ਆਹ ਕਿ ਨਿਕਲਿਆ ਚੀਮਾ ਦੇ ਮੂੰਹੋਂ, ਸੁਣਕੇ ਪੱਤਰਕਾਰਾਂ ਦੇ ਵੀ ਉੱਡੇ ਹੋਸ਼

ਜਿਸਦੇ ਚੱਲਦਿਆ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਲੋਕਾਂ ਦੇ ਕੋਲ ‘ਆਪ’ ਪਾਰਟੀ ਦੇ ਰੂਪ ‘ਚ ਬਿਹਤਰ ਵਿਕਲਪ ਹੋਵੇਗਾ। ਉਨ੍ਹਾਂ ਨੇ ਦਾਅਵਾ ਕਰਦੇ ਹੋਇਆ ਕਿਹਾ ਕਿ ਇਸ ਵਾਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਕਾਂਗਰਸ ਪਾਰਟੀ ਨੇ ਲੁੱਟ ਮਚਾ ਰੱਖੀ ਹੈ। ਇਸਦੇ ਚਲਦਿਆਂ ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਸਾਥ ਛੱਡਿਆ ਹੈ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਮਿਲ ਕੇ ਸਰਕਾਰ ਚਲਾਈ ਜਾ ਰਹੀ ਹੈ।

Bains ਦਾ ਪਿੰਡਾਂ ‘ਚ ਲਲਕਾਰਾ, ਲੋਕਾਂ ਦੇ ਮੂੰਹ ‘ਤੇ ਮਾਰੀਆਂ ਸੱਚੀਆਂ ਗੱਲਾਂ, Jakhar ਤਾਂ ਚਪੜਾਸੀ ਬਣਾਇਐ |

ਜਿਸ ਕਾਰਨ ਦੇਸ਼ ‘ਚ ਰੇਤ ਮਾਫੀਆ, ਟ੍ਰਾਂਸਪੋਰਟ ਮਾਫੀਆ ਹਾਵੀ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਕਰਦੇ ਉਨ੍ਹਾਂ ਨੇ ਹਲਕਾ ਡੇਰਾਬੱਸੀ ਤੋਂ 40 ਹਜ਼ਾਰ ਘਰ – ਘਰ ਨੌਕਰੀ ਅਤੇ ਕਿਸਾਨਾਂ ਦਾ ਕਰਜ ਮਾਫੀ ਦੇ ਫ਼ਾਰਮ ਭਰੇ ਸੀ ਪਰ ਸਰਕਾਰ ਦੇ ਵੱਲੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਸੁਖਬੀਰ ਨੂੰ ਆਹ ਕੀ ਬੋਲ ਗਏ ਰਾਮੂੰਵਾਲੀਆ, ਸੁਣਕੇ ਹੋ ਜਾਓਗੇ ਹੈਰਾਨ, ਹੁਣ ਕੀ ਜਵਾਬ ਦੇਣਗੇ ਅਕਾਲੀ

ਪੂਰੇ ਦੇਸ਼ ‘ਚ ਇੱਕ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸ ਦੇ ਵੱਲੋਂ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਗਿਆ ਉਹ ਪੂਰਾ ਹੋਇਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਡੇਰਾਬੱਸੀ ਤੋਂ ਫਾਊਂਡਰ ਮੈਂਬਰ ਐਚ.ਐਸ. ਕੋਹਲੀ ਨੇ ਕਿਹਾ ਰੰਧਾਵਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਨਣ ਵਾਲੇ ਉਮੀਦਵਾਰ ਦੇ ਮੁੱਖ ਦਾਅਵੇਦਾਰ ਸਨ ਜਿਨ੍ਹਾਂ ਦਾ ਹਲਕਾ ਡੇਰਾਬੱਸੀ ‘ਚ ਵਧੀਆ ਰਸੂਖ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button