InternationalTop News

ਅਫ਼ਗਾਨਿਸਤਾਨ ਦੀ ਮਸਜਿਦ ‘ਚ ਬੰਬ ਧਮਾਕਾ, ਕਰੀਬ 20 ਲੋਕਾਂ ਦੀ ਮੌਤ

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੁੱਧਵਾਰ ਨੂੰ ਇਕ ਮਸਜਿਦ ‘ਚ ਹੋਏ ਬੰਬ ਧਮਾਕੇ ‘ਚ ਕਰੀਬ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ‘ਚ ਇਕ ਪ੍ਰਮੁੱਖ ਮੌਲਵੀ ਦੀ ਵੀ ਮੌਤ ਹੋ ਗਈ ਹੈ। ਇਹ ਧਮਾਕਾ ਸ਼ਹਿਰ ਦੇ ਪੀਡੀ 17 ਖੇਤਰ ਵਿੱਚ ਸਥਿਤ ਸਿੱਦੀਕੀਆ ਮਸਜਿਦ ਵਿੱਚ ਹੋਇਆ।

Mohalla Clinic : Congress ਤੇ ‘AAP’ ਦਾ ਪੈ ਗਿਆ ਪੇਚਾ, Pargat ਤੇ Kang ਹੋਏ ਆਹਮੋ- ਸਾਹਮਣੇ

ਕਾਬੁਲ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਧਮਾਕੇ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ ਅਤੇ ਸੁਰੱਖਿਆ ਬਲਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ‘ਚ ਕਰ ਲਿਆ ਹੈ। ਜ਼ਖਮੀਆਂ ‘ਚੋਂ ਹੁਣ ਤਕ 27 ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button