Breaking NewsD5 specialIndiaNews

ਅਸਾਮ ‘ਚ 100 ਸਾਲਾ ਬੇਬੇ ਨੇ ਦਿੱਤੀ ਕੋਰੋਨਾ ਨੂੰ ਮਾਤ

ਗੁਹਾਟੀ : ਗੁਹਾਟੀ ‘ਚ ਸੌ ਸਾਲ ਦੀ ਇੱਕ ਜ਼ਿੰਦਾਦਿਲੀ ਮਹਿਲਾ ਨੇ ਕੋਵਿਡ – 19 ਨੂੰ ਮਾਤ ਦੇ ਦਿੱਤੀ ਹੈ। ਜ਼ਿਆਦਾ ਉਮਰ ਦੀ ਚੁਣੋਤੀ ਵੱਡੀ ਸੀ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਨੇ ਆਪਣੀ ਸਕਾਰਾਤਮਕਤਾ ਦੇ ਜ਼ੋਰ ‘ਤੇ ਇਹ ਜੰਗ ਜਿੱਤੀ।

ਸਿਰ ਤੋਂ ਉਠਿਆ ਦੋ ਪੱਤਾਂ ਦਾ ਹੱਥ,ਹੁਣ 2 ਸਮੇਂ ਦੀ ਰੋਟੀ ਤੋਂ ਤਰਸ ਰਹੇ ਨੇ ਬਜ਼ੁਰਗ ਮਾਂ-ਬਾਪ!

ਸਭ ਤੋਂ ਵੱਡੀ ਦਾ ਉਮਰ ਮਰੀਜ਼
ਗੁਹਾਟੀ ‘ਚ 100 ਸਾਲ ਦੀ ਜ਼ਿੰਦਾਦਿਲੀ ਬੀਬੀ ਨੇ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਨੂੰ ਮਾਤ ਦੇ ਦਿੱਤੀ। ਵਧੇਰੇ ਉਮਰ ਹੋਣ ਕਾਰਨ ਚੁਣੌਤੀ ਵੱਡੀ ਸੀ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਬੀਬੀ ਨੇ ਆਪਣੀ ਮਜ਼ਬੂਤੀ ਇੱਛਾ ਸ਼ਕਤੀ ਦੇ ਜ਼ੋਰ ‘ਤੇ ਇਹ ਜੰਗ ਜਿੱਤੀ। ਕੋਵਿਡ-19 ਦੀ ਅਸਾਮ ਦੀ ਸਭ ਤੋਂ ਵਡੇਰੀ ਉਮਰ ਦੀ ਮਰੀਜ਼ ਹਾਂਡਿਕ ਨੂੰ ਬੁੱਧਵਾਰ ਨੂੰ ਗੁਹਾਟੀ ਦੇ ਮਹਿੰਦਰ ਮੋਹਨ ਚੌਧਰੀ ਹਸਪਤਾਲ ਤੋਂ ਛੁੱਟੀ ਮਿਲ ਗਈ। ਮਦਰਜ਼ ਓਲਡ ਏਜ਼ ਹੋਮ ‘ਚ ਰਹਿਣ ਵਾਲੀ ਹਾਂਡਿਕ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਪਤਾ ਲੱਗਣ ਮਗਰੋਂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

🔴 Live ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ‘ਤੇ ਰੋਕ ਕਿਉਂ ?ਭਗਵੰਤ ਮਾਨ ਹੁਣ ਕਿਸਾਨੀ ਦੇ ਕਾਤਲਾਂ ਨੂੰ ਸਿਖਾਉਣਗੇ ਸਬਕ !

ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਨਰਸਾਂ ਨੇ ਜਸ਼ਨ ਮਨਾਇਆ, ਜਿਸ ‘ਚ ਹਾਂਡਿਕ ਨੇ ਕਈ ਗੀਤ ਗਾਏ। ਹਾਂਡਿਕ ਨੇ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਨੇ ਉਨ੍ਹਾਂ ਦਾ ਬਹੁਤ ਖ਼ਿਆਲ ਰੱਖਿਆ। ਉਨ੍ਹਾਂ ਨੇ ਸਿਹਤ ਮੰਤਰੀ ਹਿੰਮਤ ਬਿਸਵ ਸਰਮਾ ਦੀ ਵੀ ਸ਼ਲਾਘਾ ਕੀਤੀ। ਮਦਰਜ਼ ਓਲਡ ਏਜ਼ ਵਿਚ ਰਹਿਣ ਵਾਲੇ 12 ਲੋਕ ਕੋਵਿਡ-19 ਤੋਂ ਪੀੜਤ ਪਾਏ ਗਏ ਸਨ, ਜਿਨ੍ਹਾਂ ‘ਚੋਂ 5 ਨੂੰ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button