Breaking NewsD5 specialIndiaNewsTop News

ਅਸਾਮ ‘ਚ ਕੁਦਰਤ ਦਾ ਕਹਿਰ, 6.4 ਦੀ ਤੀਬਰਤਾ ਦੇ ਭੂਚਾਲ ਨਾਲ ਹਿੱਲੀ ਧਰਤੀ

ਗੁਵਾਹਾਟੀ : ਅਸਾਮ ‘ਚ ਬੁੱਧਵਾਰ ਸਵੇਰੇ 6.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਇਨ੍ਹਾਂ ਭੂਚਾਲ ਦੇ ਝਟਕਿਆਂ ਦੀ ਤੀਬਰਤਾ 6.4 ਮਾਪੀ ਗਈ ਹੈ। ਨੈਸ਼ਨਲ ਸੈਂਟਰ ਆਪ ਸਿਸਮੋਲਾਜੀ (National Center for Seismology) ਨੇ ਦੱਸਿਆ ਕਿ ਅਸਾਮ ‘ਚ ਅੱਜ ਸਵੇਰੇ 7.51 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ 6.4 ਦੀ ਤੀਬਰਤਾ ਵਾਲੇ ਭੂਚਾਲ ਨਾਲ ਸੋਨਿਤਪੁਰ, ਅਸਾਮ ਹਿੱਲ ਗਿਆ।

ਲਓ ਕੱਢ ਲਿਆ ਆਕਸੀਜਨ ਦਾ ਪੱਕਾ ਹੱਲ ਲਾਇਆ ਅਜਿਹਾ ਜਗਾੜ,ਵੱਡੇ-ਵੱਡੇ ਇੰਜੀਨੀਅਰ ਹੋਏ ਫੇਲ!ਹਸਪਤਾਲਾਂ ’ਚ ਨਹੀਂ ਆਊ ਕਮੀ!

ਇਸ ਭੂਚਾਲ ਦਾ ਕੇਂਦਰ ਸੋਨਿਤਪੁਰ ਸੀ ਤੇ 17 ਕਿੱਲੋਮੀਟਰ ਦੀ ਗਹਿਰਾਈ ‘ਚ ਸਵੇਰੇ 7.51 ਵਜੇ ਆਇਆ ਮੀਡੀਆ ਰਿਪੋਰਟ  ਮੁਤਾਬਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਮੁਤਾਬਿਕ ਅਸਾਮ “ਚ ਇਕ ਤੋਂ ਬਾਅਦ ਇਕ ਤਿੰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਵਿਚ 6.4 ਤੀਬਰਤਾ ਦਾ ਭੂਚਾਲ ਸਭ ਤੋਂ ਤੇਜ਼ ਸੀ। ਭੂਚਾਲ ਦੇ ਇਹ ਤੇਜ਼ ਝਟਕੇ ਅਸਾਮ ਦੇ ਨਾਲ ਮੇਘਾਲਿਆ ਤੇ ਦੱਖਣੀ ਬੰਗਾਲ ‘ਚ ਵੀ ਮਹਿਸੂਸ ਕੀਤੇ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button