Breaking NewsD5 specialIndiaInternationalNews

ਅਸਮਾਨ ਤੋਂ ਬਿਜਲੀ ਡਿੱਗਣ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ, ਦੇਖਕੇ ਉੱਡ ਜਾਣਗੇ ਹੋਸ਼

ਅਮਰੀਕਾ : ਮੀਂਹ ਦੇ ਦਿਨਾਂ ‘ਚ ਤੁਸੀਂ ਬਿਜਲੀ ਗਰਜਣ ਦੀ ਭਿਆਨਕ ਆਵਜ਼ਾਂ ਸੁਣੀਆਂ ਹੋਣਗੀਆਂ, ਬਿਜਲੀ ਡਿੱਗਦੀ ਵੀ ਦੇਖੀ ਹੋਵੇਗੀ। ਕਈ ਵਾਰ ਤੁਸੀਂ ਅਸਮਾਨੀ ਬਿਜਲੀ ਦੇ ਡਿੱਗਣ ਵਾਲੀਆਂ ਦੁਰਘਟਨਾਵਾਂ ਦੇ ਬਾਰੇ ਵਿੱਚ ਵੀ ਸੁਣਿਆ ਅਤੇ ਪੜ੍ਹਿਆ ਹੋਵੇਗਾ। ਅੱਜ ਅਸੀ ਤੁਹਾਨੂੰ ਬਿਜਲੀ ਡਿੱਗਣ ਦਾ ਇੱਕ ਅਜਿਹਾ ਵੀਡੀਓ ਦਿਖਾ ਰਹੇ ਹਾਂ, ਜਿਸਨੂੰ ਦੇਖਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਹ ਵੀਡੀਓ ਇਸ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Suspend DSP Sekhon ਨੇ ਫਸਾਈ ਕੈਪਟਨ ਸਰਕਾਰ! 15 ਹਜ਼ਾਰ ਕਰੋੜ ਦਾ ਹੋਵੇਗਾ ਪਰਦਾਫਾਸ਼

‘Physics and Astronomy Zone’ ਨੇ ਆਪਣੇ ਟਵਿਟਰ ਅਕਾਊਂਟ ਤੋਂ ਅਸਮਾਨੀ ਬਿਜਲੀ ਡਿੱਗਣ ਦਾ ਭਿਆਨਕ ਵੀਡੀਓ ਸ਼ੇਅਰ ਕੀਤਾ ਹੈ, ਜਿਸਨੂੰ ਦੇਖਕੇ ਤੁਹਾਡਾ ਦਿਲ ਦਹਿਲ ਜਾਏਗਾ। ਅਮਰੀਕਾ ਦੇ ਬੋਸਟਨ ਹਾਰਬਰ ਦੇ ਕੋਲ ਢੇਰ ਸਾਰੀਆਂ ਕਿਸ਼ਤੀਆਂ ਇੱਕ ਜਗ੍ਹਾ ‘ਤੇ ਖੜੀਆਂ ਹਨ। ਇੱਕ ਸ਼ਖਸ ਵੀਡੀਓ ਬਣਾ ਰਿਹਾ ਹੈ ਉਦੋਂ ਅਚਾਨਕ ਅਸਮਾਨ ਤੋਂ ਬਿਜਲੀ ਡਿੱਗਦੀ ਹੈ। ਬਿਜਲੀ ਇੰਨੀ ਜ਼ੋਰਦਾਰ ਤਰੀਕੇ ਨਾਲ ਡਿੱਗਦੀ ਹੈ, ਜਿਵੇਂ ਲੱਗਦਾ ਹੈ ਕਿ ਉਸ ਕਿਸ਼ਤੀ ‘ਤੇ ਕਿਸੇ ਵੱਡੀ ਮਿਸਾਇਲ ਨੇ ਹਮਲਾ ਕਰ ਦਿੱਤਾ ਹੋਵੇ।

ਉਹ ਬਿਜਲੀ ਉਸ ਕਿਸ਼ਤੀ ‘ਤੇ ਲੱਗੇ ਲੰਬੇ ਪੋਲ ‘ਤੇ ਡਿੱਗਦੀ ਹੈ। ਪਲ ਭਰ ਲਈ ਤਾਂ ਕੁਝ ਵੀ ਦਿਖਾਈ ਨਹੀਂ ਦਿੰਦਾ ਹੈ। ਇਸ ‘ਚ ਉਸ ਘਟਨਾ ਦਾ ਵੀਡੀਓ ਬਣਾ ਰਿਹਾ ਸ਼ਖਸ ਵੀ ਹਿੱਲ ਜਾਂਦਾ ਹੈ, ਬਿਜਲੀ ਕਿੰਨੀ ਭਿਆਨਕ ਸੀ, ਇਸਦਾ ਅੰਦਾਜਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਸਦਾ ਕੈਮਰਾ ਕਿਸ ਤਰ੍ਹਾਂ ਨਾਲ ਹਿੱਲ ਜਾਂਦਾ ਹੈ। ਜਿੰਨੀ ਭਿਆਨਕ ਬਿਜਲੀ ਡਿੱਗੀ ਸੀ ਉਸਦੇ ਹਿਸਾਬ ਨਾਲ ਨੁਕਸਾਨ ਘੱਟ ਹੋਇਆ ਹੈ। ਹਾਲਾਂਕਿ ਵੀਡੀਓ ਦੇਖਕੇ ਇਸ ਗੱਲ ਦਾ ਪਤਾ ਨਹੀਂ ਲੱਗਦਾ ਕੀ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਇਹ ਵੀਡੀਓ ਜੁਲਾਈ 2019 ਦੀ ਦੱਸੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button