ਅਸ਼ਵਨੀ ਸ਼ਰਮਾ ਨੇ ਕੈਪਟਨ ਨੂੰ ਲਿਖਿਆ ਪੱਤਰ, ਗੱਲਬਾਤ ਲਈ ਮੰਗਿਆ ਸਮਾਂ
ਚੰਡੀਗੜ੍ਹ : ਪੰਜਾਬ ਦੇ ਵੱਖ – ਵੱਖ ਜ਼ਿਲ੍ਹਿਆਂ ‘ਚ ਬੀਜੇਪੀ ਨੇਤਾਵਾਂ ‘ਤੇ ਹੋ ਰਹੇ ਜਾਨਲੇਵਾ ਹਮਲਿਆਂ ਨੂੰ ਲੈ ਕੇ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਵਿਸ਼ੇ ‘ਤੇ ਗੱਲਬਾਤ ਲਈ ਸਮਾਂ ਮੰਗਿਆ ਹੈ।
🔴LIVE| ਕਿਸਾਨ ਘੇਰਨਗੇ ਸੰਸਦ, ਕਰਤਾ ਵੱਡਾ ਐਲਾਨ!ਮੁੜ੍ਹ ਘੇਰ ਲਿਆ ਕਾਂਗਰਸੀ ਮੰਤਰੀ, ਪਿਆ ਗਾਹ!ਹੋਰ ਵਧਿਆ ਬਿਜਲੀ ਸੰਕਟ!
ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਸਾਲ ‘ਚ ਭਾਜਪਾ ਦੇ ਕਈ ਦਿੱਗਜ ਨੇਤਾਵਾਂ, ਭਾਜਪਾ ਦਫ਼ਤਰਾਂ ਅਤੇ ਭਾਜਪਾ ਸਮਾਗਮਾਂ ਵਿਚ ਕਾਂਗਰਸ ਸਮਰਥਿਤ ਗੁੰਡਾ ਅਨਸਰ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਕਾਤਿਲਾਨਾ ਹਮਲੇ ਕਰ ਰਹੇ ਹਨ।
ਹੋਰ ਕੁੱਟ ਲਓ ਝਾੜੂ ਵਾਲਿਆਂ ਨੂੰ , ਕਰਤਾ ਵੱਡਾ ਐਲਾਨ, ਹੌਂਸਲੇ ਦੇਖ ਡਰੀ ਸਰਕਾਰ!
ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਇਹ ਸਾਰੇ ਹਮਲੇ ਹੋਣ ਬਾਵਜੂਦ ਵੀ ਪੁਲਿਸ ਵਲੋਂ ਕੁਝ ਮਾਮਲਿਆਂ ਵਿਚ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਂਦਾ ਹੈ। ਇਨ੍ਹਾਂ ਸਭ ਮਾਮਲਿਆਂ ਨੂੰ ਲੈ ਕੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖਮੰਤਰੀ ਨੂੰ ਪੱਤਰ ਲਿਖਕੇ ਮਿਲਣ ਦਾ ਸਮਾਂ ਮੰਗਿਆ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.