Breaking NewsD5 specialIndiaNewsTop News

ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੇ ਸਿੱਧੇ ਪ੍ਰਸਾਰਣ ‘ਤੇ ਨਾਰਾਜ਼ ਹੋਏ ਪ੍ਰਧਾਨ ਮੰਤਰੀ ਮੋਦੀ, CM ਨੇ ਮੰਗੀ ਮਾਫ਼ੀ

ਨਵੀਂ ਦਿੱਲੀ: ਦੇਸ਼ ਭਰ ’ਚ ਕੋਰੋਨਾ ਸੰਕਟ ਦੌਰਾਨ ਆਕਸੀਜਨ ਤੇ ਹਸਪਤਾਲਾਂ ’ਚ ਬਿਸਤਰਿਆਂ ਦੀ ਕਮੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਇਸ ਮੀਟਿੰਗ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਹਿੱਸਾ ਲਿਆ ਤੇ ਰਾਜਧਾਨੀ ’ਚ ਆਕਸੀਜਨ ਦੀ ਕਮੀ ਦਾ ਮੁੱਦਾ ਚੁੱਕਿਆ। ਮੀਟਿੰਗ ਦੇ ਹਿੱਸੇ ਟੀਵੀ ‘ਤੇ ਸਿੱਧੇ ਪ੍ਰਸਾਰਿਤ ਹੋਏ; ਜਿਸ ਵਿੱਚ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਕੁਝ ਤਿੱਖੇ ਸੁਆਲ ਕੀਤੇ। ਅਰਵਿੰਦ ਕੇਜਰੀਵਾਲ ਨੇ ਕਿਹਾ,‘ਸਾਨੂੰ ਤੁਹਾਡੇ ਮਾਰਗ ਦਰਸ਼ਨ ਦੀ ਜ਼ਰੂਰਤ ਹੈ। ਦਿੱਲੀ ’ਚ ਆਕਸੀਜਨ ਦੀ ਭਾਰੀ ਕਿੱਲਤ ਹੈ। ਜੇ ਇੱਥੇ ਆਕਸੀਜਨ ਦਾ ਪਲਾਂਟ ਨਹੀਂ, ਤਾਂ ਕੀ ਦਿੱਲੀ ਦੇ ਲੋਕਾਂ ਨੂੰ ਆਕਸੀਜਨ ਨਹੀਂ ਮਿਲੇਗੀ? ਕ੍ਰਿਪਾ ਕਰਕੇ ਮੈਨੂੰ ਦੱਸੋ ਕਿ ਜਦੋਂ ਦਿੱਲੀ ਲਈ ਅਧਿਕਾਰਤ ਆਕਸੀਜਨ ਟੈਂਕਰ ਕਿਸੇ ਹੋਰ ਰਾਜ ਵਿੱਚ ਰੋਕ ਲਿਆ ਜਾਂਦਾ ਹੈ, ਤਾਂ ਅਜਿਹੀ ਹਾਲਤ ਵਿੱਚ ਕੇਂਦਰ ਵਿੱਚ ਮੈਂ ਕਿਸ ਨਾਲ ਗੱਲ ਕਰਾਂ?’

ਲਓ ਫੇਰ ਹੋਇਆ ਮਾਹੌਲ਼ ਖਰਾਬ,ਕਿਸਾਨਾਂ ਨੇ ਘੇਰ ਲਿਆ MLA ਦਾ ਮੁੰਡਾ,ਫੇਰ ਕਰਤਾ ਚੱਕਾ ਜਾਮ

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਗਾਲ ਤੇ ਓੜੀਸ਼ਾ ਜਿਹੇ ਰਾਜਾਂ ਨੂੰ ਅਕਾਸੀਜਨ ਸਿਲੰਡਰ ਏਅਰ ਲਿਫ਼ਟ ਕਰਵਾਉਣ ਦਾ ਸੁਝਾਅ ਵੀ ਦਿੱਤਾ। ਕੇਜਰੀਵਾਲ ਨੇ ਕਿਹਾ ਪੀਐਮ ਸਰ, ਪਲੀਜ਼ ਇਨ੍ਹਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਫ਼ੋਨ ਕਰੋ, ਜਿੱਥੇ ਸਭ ਤੋਂ ਜ਼ਿਆਦਾ ਟੈਂਕਰ ਰੁਕੇ ਹੋਏ ਹਨ, ਤਾਂ ਜੋ ਆਕਸੀਜਨ ਦਿੱਲੀ ਪੁੱਜ ਸਕੇ। ਕੇਜਰੀਵਾਲ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਆਪਣੀਆਂ ਗੱਲਾਂ ਰੱਖ ਰਹੇ ਸਨ, ਉਸ ਸੈਸ਼ਨ ਨੂੰ ਕੁਝ ਪ੍ਰਾਈਵੇਟ ਨਿਊਜ਼ ਚੈਨਲਾਂ ਰਾਹੀਂ ਟੀਵੀ ਉੱਤੇ ਸਿੱਧਾ ਵਿਖਾਇਆ ਗਿਆ। ਐੱਨਡੀਟੀਵੀ ਦੀ ਰਿਪੋਰਟ ਅਨੁਸਾਰ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਇਹ ਪਹਿਲਾਂ ਤੋਂ ਤੈਅ ਨਹੀਂ ਸੀ। ਸਰਕਾਰੀ ਸੂਤਰ ਹੁਣ ਕੇਜਰੀਵਾਲ ਉੱਤੇ ਪੂਰੇ ਮੁੱਦੇ ਨੂੰ ਲੈ ਕੇ ਟੀਵੀ ਰਾਹੀਂ ਸਿਆਸਤ ਕਰਨ ਦਾ ਦੋਸ਼ ਲਾ ਰਹੇ ਹਨ। ਖ਼ਬਰਾਂ ਅਨੁਸਾਰ ਪਹਿਲੀ ਵਾਰ ਪੀਐਮ ਦੀ ਮੁੱਖ ਮੰਤਰੀਆਂ ਨਾਲ ਨਿੱਜੀ ਮੀਟਿੰਗ ਨੂੰ ਟੈਲੀਵਿਜ਼ਨ ਉੱਤੇ ਵਿਖਾਇਆ ਗਿਆ। ਇੰਝ ਜਾਪਦਾ ਹੈ ਕਿ ਉਨ੍ਹਾਂ ਦਾ ਪੂਰਾ ਭਾਸ਼ਣ ਕਿਸੇ ਹੱਲ ਦੀ ਕੋਸ਼ਿਸ਼ ਨਹੀਂ ਸੀ, ਸਗੋਂ ਸਿਆਸਤ ਖੇਡਣ ਤੇ ਜ਼ਿੰਮੇਵਾਰੀ ਕਿਸੇ ਹੋਰ ਦੇ ਮੋਢੇ ਉੱਤੇ ਪਾਉਣ ਦੀ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button