
ਚੰਡੀਗੜ੍ਹ/ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ‘ਆਪ’ ਪਾਰਟੀ ਦੇ ਮੰਤਰੀਆਂ ਦੀ ਤੁਲਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਕਰਨ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਭਾਰਤੀ ਕਾਂਗਰਸ ਕਿਸਾਨ ਸੈੱਲ ਦੇ ਕੌਮੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਟਵੀਟ ਕਰ ਕਿਹਾ ਕਿ “ਕਾਇਰ ਅਤੇ ਨਿਮਰ ਆਗੂ ਵਰਗੇ ਅਰਵਿੰਦ ਕੇਜਰੀਵਾਲ ‘ਤੇ ਮਨੀਸ਼ ਸਿਸੋਦੀਆ ਜੋ ਬਿਕਰਮਜੀਤ ਸਿੰਘ ਮਜੀਠੀਆ ਤੋਂ ਬਹੁਤ ਡਰੇ ਹੋਏ ਸੀ। ਉਨ੍ਹਾਂ ਨੇ ਬਿਨ੍ਹਾਂ ਸ਼ਰਤ ਬਿਕਰਮਜੀਤ ਮਜੀਠੀਆ ਤੋਂ ਮੁਆਫੀ ਮੰਗੀ ਸੀ, ਇਸ ਦੀ ਤੁਲਨਾ ਭਗਤ ਸਿੰਘ ਜੀ ਨਾਲ ਨਹੀਂ ਕੀਤੀ ਜਾ ਸਕਦੀ। ਹਾਂ ਉਹ ਸਵਾਰਕਾਰ ਹੋ ਸਕਦੇ ਹਨ ਪਰ ਸ਼ਹੀਦ ਭਗਤ ਸਿੰਘ ਜੀ ਨਹੀਂ।”
ਸਰਕਾਰ ਦੀ ਵੱਡੀ ਸਾਜ਼ਿਸ਼ ਬੇਨਕਾਬ ! ਸਿੱਖਾਂ ਨਾਲ ਹੋਊ ਆਹ ਕੰਮ, ਵੱਡਾ ਲੀਡਰ ਕੱਢ ਲਿਆਇਆ ਸਬੂਤ D5 Channel Punjabi
ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਾਸਿਆ ਤੋਂ ਮੁਆਫ਼ੀ ਮੰਗਣ ਲਈ ਆਖਿਆ ਹੈ। ਦਰਸਅਲ ਇਹ ਵਿਵਾਦ ਉਦੋਂ ਸੁਰੂ ਹੋਇਆ ਜਦੋਂ ਅਰਵਿੰਦ ਕੇਜਰੀਵਾਲ ਨੇ ਆਪਣੇ ਮੰਤਰੀ ਮਨੀਸ਼ ਸਿਸੋਦੀਆ ‘ਤੇ ਸਤਿੰਦਰ ਜੈਨ ਦੀ ਤੁਲਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਕੀਤੀ।
Coward & meek leaders like @ArvindKejriwal & @msisodia who were so scared of @bsmajithia that they tendered unconditional apology to him can’t be equated with Bhagat Singh ji.Yes they can be Sawarkars but not Shaheed Bhagat Singh ji-khaira @INCIndia @RahulGandhi @Jairam_Ramesh https://t.co/RzfQJ7ZTrZ pic.twitter.com/1YQObBJGnd
— Sukhpal Singh Khaira (@SukhpalKhaira) October 16, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.