Breaking NewsD5 specialIndiaNewsSportsTop News

ਅਰਜੁਨ ਐਵਾਰਡੀ ਸ਼ਤਰੰਜ ਖਿਡਾਰੀ ਤਾਨੀਆ ਸਚਦੇਵ ਨੇ ਕੀਤੀ ਸੀਐਮ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਸਿਲਵਰ ਤਗਮਾ ਜੇਤੂ ਤਾਨੀਆ ਸਚਦੇਵ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਸਦੀ ਸਰਕਾਰ ਇਹ ਯਕੀਨੀ ਕਰਨ ਦੀ ਦਿਸ਼ਾ ‘ਚ ਕੰਮ ਕਰੇਗੀ ਕਿ ਸ਼ਤਰੰਜ ਫਿਰ ਤੋਂ ਲੋਕਾਂ ‘ਚ ਮੁੜ ਪ੍ਰਸਿੱਧੀ ਹਾਸਲ ਕਰੇ। ਕੇਜਰੀਵਾਲ ਨੇ ਕਿਹਾ ਕਿ ਤੁਸੀਂ ਤੇ ਤੁਹਾਡੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਸਾਰੇ ਸੂਬਿਆਂ ਦੇ ਹਰੇਕ ਘਰ ਵਿਚੋਂ ਸ਼ਤਰੰਜ ਦੀ ਪਹੁੰਚ ਬਣਾਉਣ ਤੇ ਖੇਡ ਦੀ ਪ੍ਰਸਿੱਧੀ ਨੂੰ ਵਾਪਸ ਲਿਆਉਣ ਦੇ ਲਈ ਮਿਲ ਕੇ ਕੰਮ ਕਰਨਾ ਹੋਵੇਗਾ।

SC ਦੇ ਫੈਸਲੇ ਤੋਂ ਪਹਿਲਾਂ ਜਥੇਬੰਦੀਆਂ ਦਾ ਐਲਾਨ, ਮੋਦੀ ਨੂੰ ਦਿੱਤਾ ਜਵਾਬ || D5 Channel Punjabi

ਇਸ ਦੇ ਲਈ ਜੋ ਵੀ ਸਹਾਇਤਾ ਦੀ ਜ਼ਰੂਰਤ ਹੋਵੇਗੀ, ਦਿੱਲੀ ਸਰਕਾਰ ਉਸ ਨੂੰ ਮੁਹੱਈਆ ਕਰਵਾਏਗੀ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਤੇ ਅਰਜੁਨ ਪੁਰਸਕਾਰ ਜੇਤੂ ਤਾਨੀਆ ਨੇ ਕਿਹਾ ਕਿ ਉਸ ਨੂੰ ਦਿੱਲੀ ਸਰਕਾਰ ਦੀ ਪਹਿਲੀ ਵਿਚ ਮਦਦ ਕਰਨ ਵਿਚ ਖੁਸ਼ੀ ਹੋਵੇਗੀ। ਤਾਨੀਆ ਹਾਲ ‘ਚ ਸਪੇਨ ਵਿਚ ਖਤਮ ਹੋਏ ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button