Breaking NewsD5 specialIndiaNewsTop News

ਅਮੇਠੀ ਨਿਵਾਸੀ BSF ਹੌਲਦਾਰ ਸ਼੍ਰੀਨਗਰ ‘ਚ ਸ਼ਹੀਦ, CM ਯੋਗੀ ਨੇ ਕੀਤੀ 50 ਲੱਖ ਰੁਪਏ ਆਰਥ‍ਿਕ ਮਦਦ ਦੀ ਘੋਸ਼ਣਾ

ਅਮੇਠੀ : ਬੀਐਸਐਫ ‘ਚ ਤੈਨਾਤ ਜ਼ਿਲ੍ਹੇ ਦਾ ਇੱਕ ਲਾਲ ਸੋਮਵਾਰ ਨੂੰ ਸ਼ਹੀਦ ਹੋ ਗਿਆ। ਦੁਰਗਾਪੁਰ ਦਾ ਦਿਨੇਸ਼ ਕੁਮਾਰ ਸ਼੍ਰੀਨਗਰ ਦੇ ਕੁਪਵਾੜਾ ‘ਚ ਬੀਐਸਐਫ ‘ਚ ਹੌਲਦਾਰ ਦੇ ਅਹੁਦੇ ‘ਤੇ ਤੈਨਾਤ ਸੀ। ਉਸਦੀ ਮੌਤ ਡਿਊਟੀ ਦੇ ਦੌਰਾਨ ਕਰੰਟ ਲੱਗਣ ਨਾਲ ਹੋਈ ਸੀ।ਬੀ.ਐੱਸ.ਐੱਫ.ਦੇ ਜਵਾਨ ਦਿਨੇਸ਼ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਮਦਰਦੀ ਦਿੱਤੀ ਹੈ ਅਤੇ 50 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।

Khabran Da Sira🔴LIVE : Captain ਦਾ ਵੱਡਾ ਐਲਾਨ! ਕਿਸਾਨੀ ਅੰਦੋਲਨ ਕਰਕੇ ਚਾਰ ਰਾਜਾਂ ਨੂੰ ਹੋਇਆ ਨੋਟਿਸ ਜਾਰੀ

ਅਮੇਠੀ ਵਿੱਚ ਪੀਪਰਪੁਰ ਥਾਣਾ ਖੇਤਰ ਦੇ ਦੁਰਗਾਪੁਰ ਪਿੰਡ ਨਿਵਾਸੀ ਦਿਨੇਸ਼ ਕੁਮਾਰ ਬੀ.ਐੱਸ.ਐੱਫ. ਦੀ 27ਵੀਂ ਬਟਾਲੀਅਨ ਵਿੱਚ ਤੰਗਧਾਰ ਵਿੱਚ ਤਾਇਨਾਤ ਸੀ। 2010 ਵਿੱਚ ਦਿਨੇਸ਼ ਨੇ ਫੌਜ ਦੀ ਨੌਕਰੀ ਜੁਾਆਇਨ ਕੀਤੀ ਸੀ। ਉਸ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹਨ।

ਬੀਜੇਪੀ ਪਾਰਟੀ ‘ਚ ਸ਼ਾਮਲ ਹੋਇਆ ਸਰਪੰਚ, ਫੇਰ ਪੂਰਾ ਪਿੰਡ ਇਕੱਠਾ ਪਹੁੰਚਿਆ ਘਰ, ਕਰਤਾ ਓਹੀ ਹਾਲ

ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਦਿਨੇਸ਼ ਕੁਮਾਰ ਦੀ ਬਹਾਦਰੀ ਨੂੰ ਸਲਾਮ ਕਰਦੇ ਹੋਏ ਉਸ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਹੈ। ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਮਦਦ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਜ਼ਿਲ੍ਹੇ ਦੀ ਇੱਕ ਸੜਕ ਦਾ ਨਾਮ ਸ਼ਹੀਦ ਦਿਨੇਸ਼ ਕੁਮਾਰ ਦੇ ਨਾਮ ‘ਤੇ ਕਰਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੋਗ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਹੈ। ਪ੍ਰਦੇਸ਼ ਸਰਕਾਰ ਦੁਆਰਾ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button