ਅਮਿਤਾਭ ਬੱਚਨ ਦਾ ਸਵਾਬ ਟੈਸਟ ਨੈਗੇਟਿਵ, ਜਾਣੋ ਕਦੋਂ ਮਿਲੇਗੀ ਹਸਪਤਾਲ ਤੋਂ ਛੁੱਟੀ

ਮੁੰਬਈ : ਬਾਲੀਵੁੱਡ ਐਕਟਰ ਅਮਿਤਾਭ ਬੱਚਨ ਦੇ ਫੈਂਨਜ਼ ਲਈ ਖੁਸ਼ਖਬਰੀ ਹੈ। ਕੋਵਿਡ 19 ਦਾ ਇਲਾਜ਼ ਕਰਾ ਰਹੇ ਅਮਿਤਾਭ ਬੱਚਨ ਦੀ ਸਵਾਬ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਅਜੇ ਉਨ੍ਹਾਂ ਦੇ ਦੋ ਟੈਸਟ ਹੋਰ ਹੋਣਗੇ। ਬੀਤੇ 12 ਦਿਨ ਤੋਂ ਅਮਿਤਾਭ ਅਤੇ ਅਭਿਸ਼ੇਕ ਮੁੰਬਈ ਦੇ ਨਾਨਾਵਟੀ ਹਸਪਤਾਲ ‘ਚ ਭਰਤੀਆਂ ਹਨ। ਉਥੇ ਹੀ ਪਹਿਲਾਂ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਹੋਮ ਕੁਆਰਨਟਾਈਨ ਸਨ ਪਰ ਬਾਅਦ ‘ਚ ਉਨ੍ਹਾਂ ਨੂੰ ਵੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਬਿਰਧ ਆਸ਼ਰਮ ‘ਚ ਕੈਮਰਾ ਚਲਾ ਕੇ ਵੜ੍ਹ ਗਿਆ ਪੱਤਰਕਾਰ, ਫੇਰ ਬਜੁਰਗ ਮਾਤਾ ਨੂੰ ਪੁੱਛੇ ਅਜਿਹੇ ਸਵਾਲ, ਲੱਗੀ ਉੱਚੀ-ਉੱਚੀ ਰੋਣ
ਅਮਿਤਾਭ ਬੱਚਨ ਦੇ 22 ਜੁਲਾਈ ਨੂੰ ਹੋਏ ਸਵਾਬ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਦੀ ਸੂਚਨਾ ਨਾਨਾਵਟੀ ਹਸਪਤਾਲ ਦੇ ਸੂਤਰਾਂ ਨੇ ਦਿੱਤੀ। ਇਸਦੀ ਆਧਿਕਾਰਿਕ ਪੁਸ਼ਟੀ ਉਹ ਮਹਾਂਮਾਰੀ ਨਿਯਮਾਂ ਦੇ ਚੱਲਦਿਆਂ ਆਪਣੇ ਆਪ ਨਹੀਂ ਕਰ ਸੱਕਦੇ। ਅਜੇ ਅਮਿਤਾਭ ਦੇ ਦੋ ਟੈਸਟ ਹੋਰ ਹੋਣਗੇ। ਡਾਕਟਰਾਂ ਮੁਤਾਬਕ ਲਗਾਤਾਰ ਤਿੰਨ ਟੈਸਟ ਨੈਗੇਟਿਵ ਆਉਣ ‘ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਲਓ ਜੀ! ਬ੍ਰਹਮਪੁਰਾ ਦੀ ਹੋ ਹੋਵੇਗੀ ਅਕਾਲੀ ਦਲ ‘ਚ ਵਾਪਸੀ ? ਸੁਖਬੀਰ ਨੇ ਪੱਟ ਲਏ ਬ੍ਰਹਮਪੁਰਾ ਦੇ ਖ਼ਾਸ ਬੰਦੇ
ਦੱਸ ਦਈਏ ਕਿ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਵੀ ਅਮਿਤਾਭ ਲਗਾਤਾਰ ਸੋਸ਼ਲ ਮੀਡੀਆ ‘ਤੇ ਫੈਂਨਜ਼ ਨਾਲ ਰੂ-ਬ-ਰੂ ਹੋ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਆਪਣੀ ਤਸਵੀਰ ਦੇ ਨਾਲ ਲਿਖਿਆ, ਖਾਮੋਸ਼ੀ ਦੀ ਤਹਿ ‘ਚ ਛੁਪਾ ਲਓ ਸਾਰੀਆਂ ਉਲਝਣਾ ਨੂੰ ਸ਼ੌਰ ਕਦੇ ਮੁਸ਼ਕਿਲਾਂ ਨੂੰ ਆਸਾਨ ਨਹੀਂ ਕਰਦਾ।
T 3602 -” ख़ामोशी की तह में छुपा लो सारी उलझनें को,
शोर कभी मुश्किलों को आसान नहीं करता..!!” ~ Ef am
keep your worry and difficulties in the folds of your silence .. noise never did bring an ease to your distressed difficulties pic.twitter.com/Uq0c3b70si— Amitabh Bachchan (@SrBachchan) July 22, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.