Breaking NewsD5 specialInternationalNewsTop News

ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਰੂਸ ਨੂੰ ਚਿਤਾਵਨੀ, ‘ਅਸੀ ਯੂਕਰੇਨ ਦੇ ਨਾਲ ਖੜ੍ਹੇ ਹਾਂ, ਉਸਨੂੰ ਇਕੱਲਾ ਸਮਝਣ ਦੀ ਗਲਤੀ ਨਾ ਕਰੋ’

ਵਾਸ਼ਿੰਗਟਨ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ‘ਚ ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ‘ਤੇ ਵੱਡਾ ਨਿਸ਼ਾਨਾ ਸਾਧਿਆ ਹੈ। ਇਕ ਪਾਸੇ ਉਨ੍ਹਾਂ ਨੇ ਪੁਤਿਨ ‘ਤੇ ਰੂਸੀ ਅਰਥਵਿਵਸਥਾ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ, ਦੂਜੇ ਪਾਸੇ ਯੂਕਰੇਨ ਦੇ ਵਿਰੁੱਧ ਉਸਦੀ ਸੈਨਿਕ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਰੂਸ ‘ਚ ਸਾਰੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਤੋਂ ਲੈ ਕੇ ਯੂਕਰੇਨ ਦੀ ਮੱਦਦ ਕਰਨ ਦਾ ਐਲਾਨ ਤੱਕ, ਬਾਈਡਨ ਨੇ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਆਪਣੀਆਂ ਗੱਲਾਂ ਰੱਖੀਆਂ।

BIG News : Ukraine ‘ਚ ਫਸੇ Students ਨਾਲ ਜੁੜੀ ਵੱਡੀ ਅਪਡੇਟ,ਮਾਪਿਆਂ ਨੇ ਲਿਆ ਫੈਸਲਾ,ਸਰਕਾਰ ਲਈ ਮੁਸੀਬਤ !

ਰੂਸ ਵਿਰੁੱਧ ਸਭ ਤੋਂ ਵੱਡਾ ਐਲਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਦੇਸ਼ ਦਾ ਏਅਰਸਪੇਸ ਰੂਸ ਦੇ ਲਈ ਬੰਦ ਕਰ ਦਿੱਤਾ ਹੈ। ਅਜੇ ਤੱਕ ਨਾਟੋ ਦੇ ਕਈ ਦੇਸ਼ ਪਹਿਲਾਂ ਹੀ ਰੂਸ ਦੇ ਲਈ ਆਪਣਾ ਏਅਰਸਪੇਸ ਬੰਦ ਕਰ ਚੁੱਕੇ ਹਨ। ਹੁਣ ਅਮਰੀਕਾ ਨੇ ਵੀ ਇਹ ਕਦਮ ਚੁੱਕਿਆ ਰੂਸ ਨੂੰ ਪੂਰੀ ਤਰ੍ਹਾਂ ਆਈਸੋਲੇਟ ਕਰ ਦਿੱਤਾ ਹੈ। ਜੋ ਬਾਈਡਨ ਨੇ ਆਪਣੇ ਸੰਬੋਧਨ ‘ਚ ਕਈ ਮੌਕਿਆਂ ‘ਤੇ ਸਿੱਧੇ ਸਿੱਧੇ ਰਾਸ਼ਟਰਪਤੀ ਪੁਤਿਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੁਤਿਨ ਨੇ ਬਿਨ੍ਹਾਂ ਕਿਸੇ ਕਾਰਨ ਦੇ ਯੂਕਰੇਨ ‘ਤੇ ਹਮਲਾ ਕੀਤਾ ਪਰ ਉਸ ਹਮਲੇ ਦੀ ਵਜਾ ਨਾਲ ਪੂਰੀ ਦੁਨੀਆ ਉਨ੍ਹਾਂ ਦੇ ਵਿਰੁੱਧ ਇੱਕਜੁੱਟ ਹੋ ਗਈ ਹੈ। ਜਦੋਂ ਇਤਿਹਾਸ ‘ਚ ਇਸ ਯੁੱਧ ਨੂੰ ਯਾਦ ਕੀਤਾ ਜਾਵੇਗਾ ਤਾਂ ਸਾਰੇ ਇਹ ਬੋਲਣਗੇ ਕਿ ਰੂਸ ਕਮਜ਼ੋਰ ਹੋਇਆ ਸੀ ਅਤੇ ਪੂਰੀ ਦੁਨੀਆ ਹੋਰ ਮਜ਼ਬੂਤ ਹੋ ਬਾਹਰ ਨਿਕਲੀ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button