ਅਮਰੀਕੀ ਨਾਗਰਿਕ ‘ਤੇ ਪੱਤਰਕਾਰ ਅੰਗਦ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਡਿਪੋਰਟ
ਨਵੀਂ ਦਿੱਲੀ: ਅਮਰੀਕੀ ਨਾਗਰਿਕ ਅਤੇ ਨਿਊਜ਼-ਐਂਟਰਟੇਨਮੈਂਟ ਕੰਪਨੀ ਵਾਈਸ ਨਾਲ ਜੁੜੇ ਪੱਤਰਕਾਰ ਅੰਗਦ ਸਿੰਘ ਨੂੰ ਬੁੱਧਵਾਰ ਰਾਤ ਨੂੰ ਦਿੱਲੀ ਏਅਰਪੋਰਟ ਤੋਂ ਡਿਪੋਰਟ ਕਰ ਦਿੱਤਾ ਗਿਆ ਅਤੇ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ। ਇਹ ਦਾਅਵਾ ਪੰਜਾਬ ‘ਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਹੈ। ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਉਨ੍ਹਾਂ ਨੂੰ ਮਿਲਣ ਆਏ ਸਨ।
ਮੂਸੇਵਾਲਾ ਗੀਤ ਲੀਕ ਕਰਨ ’ਤੇ ਪਿਤਾ ਦਾ ਵੱਡਾ ਐਲਾਨ! ਕਸੂਤਾ ਫਸੂ ਸਲੀਮ ਮਰਚੈਂਟ! ਬਲਕੌਰ ਸਿੰਘ ਨੇ ਪਾਈ ਪੋਸਟ
ਪਰਿਵਾਰ ਮੁਤਾਬਕ ਅੰਗਦ 24 ਅਗਸਤ ਬੁੱਧਵਾਰ ਨੂੰ ਰਾਤ 8:30 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰੇ ਅਤੇ ਤਿੰਨ ਘੰਟਿਆਂ ਦੇ ਅੰਦਰ ਉਸ ਨੂੰ ਅਮਰੀਕਾ ਭੇਜ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਸਿੰਘ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਏ ਸਨ, ਪਰ ਬਿਨਾਂ ਕੋਈ ਕਾਰਨ ਦੱਸੇ ਅਤੇ ਕੰਮ ਕਾਰਨ ਦਿੱਲੀ ਏਅਰਪੋਰਟ ਤੋਂ ਡਿਪੋਰਟ ਕਰ ਦਿੱਤਾ ਗਿਆ। ਅੰਗਦ ਸਿੰਘ ਨੇ ਸ਼ਾਹੀਨ ਬਾਗ ਪ੍ਰਦਰਸ਼ਨ ‘ਤੇ ਇਕ ਡਾਕੂਮੈਂਟਰੀ ਵੀ ਬਣਾਈ, ਜਿਸ ਕਾਰਨ ਉਹ ਚਰਚਾ ‘ਚ ਵੀ ਆਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.