InternationalTop News

ਅਮਰੀਕੀ ਜਾਸੂਸੀ ਦੇ ਦੋਸ਼ ‘ਚ ਜੇਲ ‘ਚ ਬੰਦ ਵਿਕੀਲੀਕਸ ਦਾ ਸੰਸਥਾਪਕ ਜੂਲੀਅਨ ਅਸਾਂਜ 5 ਸਾਲ ਬਾਅਦ  ਜੇਲ ਤੋਂ ਰਿਹਾਅ

ਅਮਰੀਕੀ ਜਾਸੂਸੀ ਦੇ ਦੋਸ਼ ‘ਚ ਜੇਲ ‘ਚ ਬੰਦ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ 5 ਸਾਲ ਬਾਅਦ  ਲੰਡਨ ਦੀ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਅਮਰੀਕੀ ਜ਼ਿਲ੍ਹਾ ਅਦਾਲਤ ਦੇ ਦਸਤਾਵੇਜ਼ਾਂ ਦੇ ਅਨੁਸਾਰ, 52 ਸਾਲਾ ਅਸਾਂਜੇ ਨੇ ਅਮਰੀਕਾ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਉਹ ਬੁੱਧਵਾਰ ਨੂੰ ਅਮਰੀਕਾ ਦੀ ਸਾਈਪਨ ਕੋਰਟ ‘ਚ ਪੇਸ਼ ਹੋਵੇਗਾ। ਇੱਥੇ ਉਹ ਅਮਰੀਕਾ ਦੇ ਖੁਫੀਆ ਦਸਤਾਵੇਜ਼ਾਂ ਨੂੰ ਹਾਸਲ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਨੂੰ ਸਵੀਕਾਰ ਕਰੇਗਾ, ਅਸਾਂਜੇ ਨੂੰ 62 ਮਹੀਨੇ (5 ਸਾਲ 2 ਮਹੀਨੇ) ਦੀ ਸਜ਼ਾ ਸੁਣਾਈ ਜਾਵੇਗੀ, ਜੋ ਉਹ ਪਹਿਲਾਂ ਹੀ ਪੂਰੀ ਕਰ ਚੁੱਕਾ ਹੈ। ਜੂਲੀਅਨ ਨੇ ਹੁਣ ਤੱਕ 1901 ਦਿਨ ਦੀ ਸਜ਼ਾ ਬਰਤਾਨੀਆ ਦੀ ਜੇਲ੍ਹ ਵਿੱਚ ਕੱਟੀ ਹੈ, ਜਿਸ ਤੋਂ ਬਾਅਦ ਉਸ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਬੇਲਮਾਰਸ਼ ਤੋਂ ਰਿਹਾਅ ਕਰ ਦਿੱਤਾ ਗਿਆ। ਇੱਥੋਂ ਉਹ ਸਿੱਧਾ ਆਪਣੇ ਦੇਸ਼ ਆਸਟ੍ਰੇਲੀਆ ਲਈ ਰਵਾਨਾ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button