ਅਮਰੀਕੀ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਦਿੱਤੀਆਂ ਹੋਲੀ ਦੀਆਂ ਸ਼ੁਭਕਾਮਨਾਵਾਂ, ਕਹੀ ਇਹ ਵੱਡੀ ਗੱਲ
ਵਾਸ਼ਿੰਗਟਨ : ਅੱਜ ਹੋਲੀ ਦਾ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਟਵੀਟਰ ਦੇ ਜ਼ਰੀਏ ਆਪਣੇ ਵਧਾਈ ਸੰਦੇਸ਼ ‘ਚ ਕਮਲਾ ਹੈਰਿਸ ਨੇ ਕਿਹਾ ਕਿ ਇਸ ਦਿਨ ਆਪਣੇ ਮੱਤਭੇਦਾਂ ਨੂੰ ਅਲੱਗ ਰੱਖ ਕੇ ਇਕੱਠੇ ਹੋਵੇ।
🔴LIVE| ਹੋਲੇ-ਮਹੱਲੇ ‘ਤੇ ਕਿਸਾਨ ਜਥੇਬੰਦੀਆਂ ਦਾ ਨਵਾਂ ਐਲਾਨ ! ਨਰਮ ਪਈ ਮੋਦੀ ਸਰਕਾਰ ! ਕਿਸਾਨ ਹੋਏ ਖੁਸ਼ !
ਕਮਲਾ ਹੈਰਿਸ ਨੇ ਟਵਿਟਰ ‘ਤੇ ਲਿਖਿਆ, ਹੋਲੀ ਮੁਬਾਰਕ, ਹੋਲੀ ਰੰਗਾਂ ਦਾ ਤਿਉਹਾਰ ਹੈ। ਇਹ ਰੰਗ ਆਪਣਿਆਂ ਅਤੇ ਪਿਆਰ ਕਰਨ ਵਾਲਿਆਂ ‘ਤੇ ਪਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਪੌਜੀਟੀਵਿਟੀ ਨਾਲ ਭਰਿਆ ਹੁੰਦਾ ਹੈ। ਇਸ ਦਿਨ ਸਾਨੂੰ ਆਪਣੇ ਮੱਤਭੇਦਾਂ ਨੂੰ ਭੁਲਾ ਕੇ ਇਕੱਠੇ ਹੋਣਾ ਚਾਹੀਦਾ ਹੈ।
Happy Holi! Holi is best known for vibrant colors that are tossed at friends and loved ones. Full of joy, Holi is all about positivity, setting aside our differences, and coming together. A message that’s been embodied by communities across the world during these tough times.
— Vice President Kamala Harris (@VP) March 28, 2021
ਦੱਸ ਦਈਏ ਕਿ ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮਾਰਿਸਨ ਨੇ ਵੀ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ ਹੈ। ਮਾਰਿਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ‘ਚ ਰਹਿ ਰਹੇ ਹਿੰਦੂ ਭਾਈਚਾਰੇ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
Wishing our Hindu Australian community, my good friend @narendramodi and all the people who are celebrating it, a happy and colourful Holi!
होली की शुभकामनाएँ। pic.twitter.com/rjz1MA8gHJ
— Scott Morrison (@ScottMorrisonMP) March 28, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.