ਅਮਰੀਕਾ ਵਿੱਚ ਇੱਕ ਵਾਰ ਫਿਰ ਹਮਲਾ, 11 ਲੋਕਾਂ ਦੇ ਵੱਜੀਆਂ ਗੋਲੀਆਂ
ਅਮਰੀਕਾ ਵਿੱਚ ਇੱਕ ਵਾਰ ਫਿਰ ਹਮਲਾ ਹੋਇਆ ਹੈ। ਇਹ ਹਮਲਾ ਨਿਊਯਾਰਕ ਕੁਈਨਜ਼ ਇਲਾਕੇ ‘ਚ ਹੋਇਆ, ਜਿਸ ‘ਚ 11 ਲੋਕਾਂ ਦੇ ਗੋਲੀ ਲੱਗਣ ਦੀ ਖਬਰ ਹੈ। ਇਹ ਸਾਰੇ ਲੋਕ ਜ਼ਖਮੀ ਹਨ। ਇਹ ਹਮਲਾ ਨਿਊ ਓਰਲੀਨਜ਼ ‘ਚ ਉਸ ਹਮਲੇ ਤੋਂ ਅਗਲੇ ਦਿਨ ਹੋਇਆ ਹੈ, ਜਿਸ ‘ਚ ਸ਼ਮਸੁਦੀਨ ਜੱਬਾਰ ਨਾਂ ਦੇ ਵਿਅਕਤੀ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ ‘ਤੇ ਟਰੱਕ ਚੜ੍ਹਾ ਦਿੱਤਾ ਸੀ, ਜਿਸ ‘ਚ 15 ਲੋਕਾਂ ਦੀ ਮੌਤ ਹੋ ਗਈ ਸੀ। ਇਹ ਗੋਲੀਬਾਰੀ ਅਮਰੀਕੀ ਸਮੇਂ ਅਨੁਸਾਰ ਰਾਤ 11:45 ਵਜੇ ਹੋਈ। ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਕਵੀਂਸ ਇਲਾਕੇ ਦੇ ਅਮੇਜ਼ੁਰਾ ਨਾਈਟ ਕਲੱਬ ‘ਚ ਹੋਈ, ਜਿਸ ‘ਚ 11 ਲੋਕ ਜ਼ਖਮੀ ਹੋ ਗਏ। ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨਿਊਯਾਰਕ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ, ਫਿਲਹਾਲ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਹ ਗੋਲੀਬਾਰੀ ਕਿਸ ਨੇ ਕੀਤੀ ਅਤੇ ਉਸ ਦਾ ਮਕਸਦ ਕੀ ਸੀ। ਗੋਲੀਬਾਰੀ ਓਰਲੀਨਜ਼ ਵਿੱਚ ਟਰੱਕ ਹਮਲੇ ਤੋਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਟਰੱਕ ਹਮਲੇ ਵਿਚ 15 ਲੋਕਾਂ ਦੀ ਮੌਤ ਹੋ ਗਈ ਸੀ। ਪਿਕਅੱਪ ਟਰੱਕ ਡਰਾਈਵਰ ਸ਼ਮਸੁਦੀਨ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ ‘ਤੇ ਹਮਲਾ ਕਰਕੇ 15 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ, ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਮੁਤਾਬਕ ਜਿਸ ਟਰੱਕ ਨੂੰ ਸ਼ਮਸੁਦੀਨ ਚਲਾ ਰਿਹਾ ਸੀ, ਉਸ ਤੋਂ ਇਸਲਾਮਿਕ ਸਟੇਟ ਦਾ ਝੰਡਾ ਬਰਾਮਦ ਹੋਇਆ ਹੈ। ਇੰਨਾ ਹੀ ਨਹੀਂ ਸ਼ਮਸੁਦੀਨ ਦੇ ਕੁਝ ਵੀਡੀਓਜ਼ ਦੀ ਵੀ ਜਾਣਕਾਰੀ ਮਿਲੀ ਹੈ, ਜਿਸ ‘ਚ ਉਸ ਨੇ ਕਤਲ ਕਰਨ ਦੀ ਗੱਲ ਕਹੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.