ਅਮਰੀਕਾ – ਮੈਕਸਿਕੋ ਬਾਰਡਰ ‘ਤੇ ਵੱਧਦੀ ਚੁਣੋਤੀ ਤੋਂ ਨਿੱਬੜਨ ਲਈ ਕੰਮ ਕਰ ਰਹੇ ਹਨ : ਜੋ ਬਾਈਡਨ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ ਅਮਰੀਕਾ – ਮੈਕਸਿਕੋ ਬਾਰਡਰ ‘ਤੇ ਵੱਧਦੀ ਮਨੁੱਖੀ ਅਤੇ ਰਾਜਨੀਤਿਕ ਚੁਣੌਤੀ ਤੋਂ ਨਿੱਬੜਨ ਲਈ ਕੰਮ ਕਰ ਰਿਹਾ ਹੈ। ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਲਤ ਬਾਈਡਨ ਨੂੰ ਵਿਰਾਸਤ ਵਿੱਚ ਮਿਲੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਹੁਤ ਕਮਜ਼ੋਰ ਕਰ ਦਿੱਤਾ, ਜਿਸ ਦੀ ਵਜ੍ਹਾ ਤੋਂ ਇਹ ਹਾਲਤ ਆਈ ਹੈ।
SHO ਦਾ ਗੁੱਟ ਵੱਢਣ ਦੇ ਮਾਮਲੇ ‘ਚ DIG ਹਰਦਿਆਲ ਸਿੰਘ ਮਾਨ ਦਾ ਵੱਡਾ ਬਿਆਨ!
ਬਾਈਡਨ ਨੇ ਐਤਵਾਰ ਨੂੰ ਵ੍ਹਾਈਟ ਹਾਊਸ ‘ਚ ਕਿਹਾ ਕਿ ਉਹ ਕਦੇ ਬਾਰਡਰ’ਤੇ ਜ਼ਰੂਰ ਜਾਣਗੇ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਬਾਰਡਰ ਕੇਂਦਰਾਂ ‘ਤੇ ਕੀ ਚੱਲ ਰਿਹਾ ਹੈ। ਬਾਈਡਨ ਨੇ ਕਿਹਾ, ‘‘ਕਾਫ਼ੀ ਕੁੱਝ ਕੀਤਾ ਜਾ ਰਿਹਾ ਹੈ , ਜਿਸ ਵਿੱਚ ਇਹ ਸੁਨਿਸ਼ਚਿਤ ਕਰਨਾ ਸ਼ਾਮਲ ਹੈ ਕਿ ਪੂਰਵ ਵਿਵਸਥਾ ਨੂੰ ਫਿਰ ਬਹਾਲ ਕੀਤਾ ਜਾ ਸਕੇ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.