Breaking NewsD5 specialInternationalNewsTop News

ਅਮਰੀਕਾ : ਮਿਸ਼ੀਗਨ ‘ਚ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਤਿੰਨ ਦਿਨ ਬਾਅਦ ਕਿਸ਼ੋਰ ਦੀ ਮੌਤ

ਕੈਲੀਫੋਰਨੀਆ : ਦੁਨੀਆ ਭਰ ‘ਚ ਕੋਰੋਨਾ ਵਾਇਰਸ ਨਾਲ ਕਰੋੜਾਂ ਲੋਕ ਪੀੜਿਤ ਹਨ ਅਤੇ ਲੱਖਾਂ ਹੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ। ਮਹਾਂਮਾਰੀ ਤੋਂ ਬਚਣ ਲਈ ਇਸਦੀ ਵੈਕਸੀਨ ਦੀਆਂ ਦੋ ਖੁਰਾਕਾਂ ਲਗਵਾਉਣੀਆਂ ਜ਼ਰੂਰੀ ਹਨ ਪਰ ਕਈ ਲੋਕਾਂ ਦੇ ਮਨ ‘ਚ ਕੋਰੋਨਾ ਟੀਕਿਆਂ ਦੀ ਪ੍ਰਭਾਵਸ਼ੀਲਤਾ ਜਾਂ ਉਲਟ ਪ੍ਰਭਾਵਾਂ ਨੂੰ ਲੈ ਕੇ ਚਿੰਤਾਵਾਂ ਹਨ। ਇਹ ਚਿੰਤਾ ਜਾਂ ਡਰ ਉਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਕਿਸੇ ਦੀ ਟੀਕਾ ਲਗਵਾਉਣ ਤੋਂ ਬਾਅਦ ਮੌਤ ਹੋ ਜਾਂਦੀ ਹੈ।

ਸਵੇਰੇ-ਸਵੇਰੇ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਹੋਰ ਭਖੇਗਾ ਅੰਦੋਲਨ, ਹੁਣ ਖੁੱਲ੍ਹੇਗੀ ਸਰਕਾਰਾਂ ਦੀ ਨੀਂਦ !

ਹਾਲਾਂਕਿ ਸਿਹਤ ਮਾਹਿਰਾਂ ਵੱਲੋਂ ਟੀਕੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਗਿਆ ਹੈ ਪਰ ਟੀਕਾਕਰਣ ਸੰਬੰਧੀ ਅਮਰੀਕਾ ਦੇ ਮਿਸ਼ੀਗਨ ਵਿੱਚ ਇੱਕ 13 ਸਾਲਾ ਲੜਕੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਅਨੁਸਾਰ ਮਿਸ਼ੀਗਨ ਵਿੱਚ ਇੱਕ 13 ਸਾਲਾ ਲੜਕੇ ਦੀ ਕੋਰੋਨਾ ਵਾਇਰਸ ਟੀਕਾ ਲਗਵਾਉਣ ਤੋਂ ਤਿੰਨ ਦਿਨਾਂ ਬਾਅਦ ਉਸ ਦੀ ਨੀਂਦ ਦੌਰਾਨ ਹੀ ਮੌਤ ਹੋ ਗਈ ਅਤੇ ਸੀ ਡੀ ਸੀ ਨੇ ਮੌਤ ਦੀ ਜਾਂਚ ਸ਼ੁਰੂ ਕੀਤੀ ਹੈ। ਇਸ 13 ਸਾਲਾ ਲੜਕੇ ਜੈਕਬ ਕਲੈਨਿਕ ਨੇ 13 ਜੂਨ ਨੂੰ ਮਿਸ਼ੀਗਨ ਦੇ ਜ਼ਿਲਵਾਕੀ ‘ਚ ਵਾਲਗ੍ਰੇਨ ਵਿਖੇ ਫਾਈਜ਼ਰ ਟੀਕੇ ਦੀ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਸੀ। ਜੈਕਬ ਸਿਹਤਮੰਦ ਸੀ ਅਤੇ ਉਸ ਨੂੰ ਕੋਈ ਸਿਹਤ ਸਮੱਸਿਆ ਨਹੀਂ ਸੀ।

🔴LIVE| ਆਪਸ ‘ਚ ਭਿੜੇ ਕਿਸਾਨ ਤੇ ਭਾਜਪਾ ਆਗੂ ! ਭਾਜਪਾ ਵਿਧਾਇਕਾਂ ‘ਤੇ ਵੱਡੀ ਕਾਰਵਾਈ,ਕੈਪਟਨ ਦੀ ਹਾਈਕਮਾਨ ਨਾਲ ਮੀਟਿੰਗ!

ਟੀਕੇ ਤੋਂ ਬਾਅਦ ਉਸ ਨੇ ਸਿਰਫ ਥਕਾਵਟ ਅਤੇ ਬੁਖਾਰ ਦਾ ਸਾਹਮਣਾ ਕੀਤਾ ਸੀ ਪਰ ਦੂਜੀ ਖੁਰਾਕ ਪ੍ਰਾਪਤ ਕਰਨ ਤੋਂ ਦੋ ਰਾਤਾਂ ਬਾਅਦ 15 ਜੂਨ ਨੂੰ ਯਾਕੂਬ ਨੇ ਸੌਣ ਤੋਂ ਪਹਿਲਾਂ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਫਿਰ ਉਹ ਆਪਣੀ ਨੀਂਦ ਵਿੱਚੋਂ ਕਦੇ ਨਹੀਂ ਉੱਠਿਆ। ਕਾਉਂਟੀ ਦੇ ਸਿਹਤ ਵਿਭਾਗ ਦੁਆਰਾ ਸੀ ਡੀ ਸੀ ਜਾਂਚ ਦੀ ਪੁਸ਼ਟੀ ਕੀਤੀ ਸੀ ਅਤੇ ਮੁੰਡੇ ਦਾ ਪੋਸਟ ਮਾਰਟਮ ਵੀ ਕੀਤਾ ਗਿਆ ਪਰ ਮੌਤ ਦਾ ਕਾਰਣ ਨਿਰਧਾਰਤ ਨਹੀਂ ਕੀਤਾ ਗਿਆ ਹੈ। ਇਸ ਮੁੰਡੇ ਦੀ ਮੌਤ ਅਤੇ ਟੀਕਾਕਰਨ ਵਿੱਚ ਕੋਈ ਸੰਬੰਧ ਹੈ ਜਾਂ ਨਹੀਂ ਬਾਰੇ ਫ਼ੈਸਲਾ ਕੇਂਦਰੀ ਪੱਧਰ ‘ਤੇ ਸੀ ਡੀ ਸੀ ਰਾਹੀਂ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button