NewsBreaking NewsInternational

ਅਮਰੀਕਾ : ਭਾਰਤੀ ਮੂਲ ਦੇ 2 ਵਿਅਕਤੀ 6 ਕਰੋੜ ਡਾਲਰ ਦੀ ਧੋਖਾਧੜੀ ‘ਚ ਦੋਸ਼ੀ ਕਰਾਰ

ਵਾਸ਼ਿੰਗਟਨ : ਅਮਰੀਕਾ ਵਿਚ ਧੋਖਾ- ਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਨਿਊਯਾਰਕ ਅਤੇ ਸ਼ਿਕਾਗੋ ਦੀ ਕਮੋਡਿਟੀ ਫਿਊਚਕਰਜ਼ ਮਾਰਕੀਟ ਵਿਚ ਸਾਜਿਸ਼ ਰਚਣ ਅਤੇ 6 ਕਰੋੜ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਇਸ ਦੀ ਜਾਣਕਾਰੀ ਸਰਕਾਰੀ ਵਕੀਲ ਨੇ ਮੰਗਲਵਾਰ ਨੂੰ ਦਿੱਤੀ। ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਨਿਊਯਾਰਕ ਦੇ 33 ਸਾਲਾ ਕ੍ਰਿਸ਼ਨ ਮੋਹਨ ਅਤੇ ਸ਼ਿਕਾਗੋ ਦੇ 36 ਸਾਲਾ ਕਮਲਦੀਪ ਗਾਂਧੀ ਨੇ ਇਸ ਮਾਮਲੇ ਵਿਚ ਅਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਟੈਕਸਾਸ ਦੀ ਅਦਾਲਤ ਵਿਚ ਮੋਹਨ ਨੂੰ 28 ਫਰਵਰੀ ਅਤੇ ਗਾਂਧੀ ਨੂੰ 22 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

Read Also ਬਰੈਂਪਟਨ ਦਾ ਦਰਸ਼ਨ ਸਿੰਘ ਧਾਲੀਵਾਲ ਧੋਖਾਧੜੀ ਦੇ ਦੋਸ਼ ‘ਚ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਨਿਆਂ ਵਿਭਾਗ ਨੇ ਜਾਰੀ ਬਿਆਨ ਵਿਚ ਕਿਹਾ ਕਿ ਦੋਹਾਂ ਅਪਰਾਧੀਆਂ ਨੇ ਧੋਖਾਧੜੀ ਅਤੇ ਸਾਜਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਦੋਨਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਮਾਰਚ 2012 ਤੋਂ ਮਾਰਚ 2014 ਵਿਚਕਾਰ ਟ੍ਰੇਡਿੰਗ ਫਰਮ-ਏ ਕੇ ਯੁਚੂਨ ਬਰੂਸ ਅਤੇ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਬਾਜ਼ਾਰ ਨੂੰ ਧੋਖਾ ਦੇਣ ਲਈ ਕੁਝ ਆਰਡਰ ਦਿਤੇ ਤਾਂ ਜੋ ਉਹ ਅਨੁਕੂਲ ਕੀਮਤਾਂ ‘ਤੇ ਅਪਣੇ ਦੂਜੇ ਜਾਂ ਮੂਲ ਆਰਡਰ ਨੂੰ ਲਾਭਦਾਇਕ ਤਰੀਕੇ ਨਾਲ ਪੂਰਾ ਕਰ ਸਕਨ। ਇੱਥੇ ਦੱਸ ਦਈਏ ਕਿ ਅਮਰੀਕੀ ਅਧਿਕਾਰੀਆਂ ਦੀ ਗਿਣਤੀ ਮੁਤਾਬਕ ਇਸ ਤਰ੍ਹਾਂ ਦੀ ਧੋਖੇਬਾਜ਼ੀ ਨਾਲ ਬਾਜ਼ਾਰ ਨੂੰ 6 ਕਰੋੜ ਡਾਲਰ ਦਾ ਨੁਕਸਾਨ ਹੋਇਆ। ਜਿਸ ਨੇ ਸਾਰੀਆ ਨੂੰ ਹੈਰਾਨ ਕਰਕੇ ਰੱਖ ਦਿਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button