InternationalTop News

ਅਮਰੀਕਾ ਨੇ ਪੈਸੇ ਦੇ ਕੇ ਜਲਦੀ Visitor Visa interview ਲੈਣ ਵਾਲਾ pilot programme ਵਧਾਇਆ

ਅਮਰੀਕਾ ਨੇ ਚੋਣਵੇਂ ਦੂਤਾਵਾਸਾਂ ਅਤੇ ਕੌਂਸਲੇਟਾਂ ਵਿੱਚ ਇੱਕ ਵਿਕਲਪਿਕ ਪ੍ਰੋਗਰਾਮ ਦਾ ਵਿਸਥਾਰ ਕੀਤਾ ਹੈ, ਜਿਸ ਤਹਿਤ ਯੋਗ business ਅਤੇ tourist visa applicants ਵਾਧੂ ਫੀਸ ਦੇ ਕੇ ਜਲਦੀ interview appointment ਲੈ ਸਕਦੇ ਹਨ।

Pilot programme ਅਧੀਨ ਯੋਗ B-visa applicant ਨੂੰ 10 ਕਾਰੋਬਾਰੀ ਦਿਨਾਂ ਦੇ ਅੰਦਰ interview ਲੈਣ ਲਈ ਪ੍ਰਤੀ ਵਿਅਕਤੀ 750 ਅਮਰੀਕੀ ਡਾਲਰ ਵਾਧੂ ਦੇਣੇ ਪੈ ਸਕਦੇ ਹਨ। ਇਹ ਰਕਮ ਆਮ 185 ਅਮਰੀਕੀ ਡਾਲਰ MRV application fee ਤੋਂ ਵੱਖਰੀ ਹੈ।

ਇਹ ਸਹੂਲਤ ਕੈਨੇਡਾ, ਕੋਲੰਬੀਆ, ਗੁਆਟੇਮਾਲਾ, ਕੋਸਟਾ ਰੀਕਾ ਅਤੇ ਹੋਂਡੂਰਸ ਸਥਿਤ ਅਮਰੀਕੀ ਦੂਤਾਵਾਸਾਂ ਅਤੇ ਕੌਂਸਲੇਟਾਂ ਵਿੱਚ ਉਪਲਬਧ ਹੈ। ਮੈਕਸੀਕੋ ਵਿੱਚ ਇਹ ਪ੍ਰੋਗਰਾਮ 21 ਜੁਲਾਈ ਤੋਂ ਚੱਲ ਰਿਹਾ ਹੈ। Pilot programme 31 ਦਸੰਬਰ 2026 ਤੱਕ ਜਾਰੀ ਰਹਿਣਾ ਹੈ।

Applicant ਨੂੰ ਪਹਿਲਾਂ ਆਮ visa fee ਭਰ ਕੇ regular interview schedule ਕਰਨਾ ਪਵੇਗਾ। Paid expedited appointment ਚੁਣਨ ਤੋਂ ਬਾਅਦ 750 ਡਾਲਰ ਦੀ payment 10 ਮਿੰਟਾਂ ਵਿੱਚ ਪੂਰੀ ਕਰਨੀ ਹੋਵੇਗੀ। ਇਹ ਫੀਸ ਵਾਪਸ ਨਹੀਂ ਕੀਤੀ ਜਾਵੇਗੀ ਅਤੇ appointment reschedule ਨਹੀਂ ਹੋ ਸਕੇਗੀ।

ਇਹ ਭੁਗਤਾਨ ਸਿਰਫ਼ ਜਲਦੀ interview ਦਿਵਾਉਂਦਾ ਹੈ। ਇਸ ਨਾਲ visa approval ਜਾਂ interview ਤੋਂ ਬਾਅਦ ਤੇਜ਼ processing ਦੀ ਕੋਈ ਗਾਰੰਟੀ ਨਹੀਂ ਮਿਲਦੀ। ਭਾਰਤ ਸਥਿਤ ਅਮਰੀਕੀ ਦੂਤਾਵਾਸ ਅਤੇ ਕੌਂਸਲੇਟ ਫਿਲਹਾਲ ਇਸ pilot programme ਵਿੱਚ ਸ਼ਾਮਲ ਨਹੀਂ ਹਨ।–

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button