Breaking NewsD5 specialInternationalNewsTop News

ਅਮਰੀਕਾ ਨੇ ਚੀਨ ‘ਤੇ ਲਗਾਈਆਂ ਪਾਬੰਦੀਆਂ

ਵਾਸ਼ਿੰਗਟਨ: ਬਿਡੇਨ ਸਰਕਾਰ ਨੇ ਬੀਤੀ ਕੱਲ ਕਈ ਚੀਨੀ ਬਾਇਓਟੈਕ, ਨਿਗਰਾਨੀ ਕੰਪਨੀਆਂ ਤੇ ਕਈ ਸਰਕਾਰੀ ਅਧਿਕਾਰੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ। ਸ਼ਨਜਿਆਂਗ ਸੂਬੇ ‘ਚ ਉਈਗਰ ਮੁਸਲਮਾਨਾਂ ‘ਤੇ ਚੀਨ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਇਹ ਕਾਰਵਾਈ ਕੀਤੀ ਗਈ। ਇਨ੍ਹਾਂ ਪਾਬੰਦੀਆਂ ਕਾਰਨ ਦਾਇਰੇ ਵਿੱਚ ਆਉਣ ਵਾਲੀਆਂ ਕੰਪਨੀਆਂ ਅਮਰੀਕੀ ਅਰਥਵਿਵਸਥਾ ‘ਚ ਕਾਰੋਬਾਰ ਨਹੀਂ ਕਰ ਸਕਣਗੀਆਂ। ਜੇਕਰ ਚੀਨ ਦੀ ਕਿਸੇ ਕੰਪਨੀ ਦੀ ਅਮਰੀਕਾ ਵਿੱਚ ਜਾਇਦਾਦ ਹੈ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ।

ਕਾਂਗਰਸੀ ਆਗੂ ਦੀ ਸ਼ਰੇਆਮ ਗੁੰਡਾਗਰਦੀ,ਸਕੂਲ ਦੇ ਹੈੱਡਮਾਸਟਰ ਦੇ ਜੜੇ ਥੱਪੜ || D5 Channel Punjabi

ਇਸੇ ਤਰ੍ਹਾਂ ਪਾਬੰਦੀਸ਼ੁਦਾ ਅਧਿਕਾਰੀ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਣਗੇ ਅਤੇ ਜੇਕਰ ਉਹ ਅਮਰੀਕਾ ਵਿੱਚ ਹਨ ਤਾਂ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਅਮਰੀਕਾ ਦੇ ਵਣਜ ਵਿਭਾਗ ਨੇ ਚੀਨ ਦੀ ਅਕੈਡਮੀ ਆਫ ਮਿਲਟਰੀ ਮੈਡੀਕਲ ਸਾਇੰਸਜ਼ ਅਤੇ 11 ਹੋਰ ਖੋਜ ਸੰਸਥਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕੰਪਨੀਆਂ ਅਮਰੀਕਾ ਤੋਂ ਸਾਜ਼ੋ-ਸਾਮਾਨ ਤੇ ਹੋਰ ਸਮੱਗਰੀ ਵੀ ਖਰੀਦਦੀਆਂ ਹਨ ਪਰ ਭਵਿੱਖ ਵਿੱਚ ਅਜਿਹਾ ਨਹੀਂ ਕਰ ਸਕਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button