Breaking NewsD5 specialInternationalNewsTop News

ਅਮਰੀਕਾ ਦੇ ਸੀਡਰ ਰੈਪਿਡਸ ‘ਚ ਗੋਲੀਬਾਰੀ, 2 ਮੌਤਾਂ,10 ਜ਼ਖ਼ਮੀ

ਵਾਸ਼ਿੰਗਟਨ : ਅਮਰੀਕਾ ‘ਚ ਲੋਵਾ ਸੂਬੇ ਦੇ ਸੀਡਰ ਰੈਪਿਡਸ ਸਥਿਤ ਇਕ ਨਾਈਟ ਕਲੱਬ ‘ਚ ਐਤਵਾਰ ਦੇਰ ਰਾਤ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਇਕ ਰਿਲੀਜ਼ ‘ਚ ਕਿਹਾ ਕਿ ਗੋਲੀਬਾਰੀ ਦੇਰ ਰਾਤ ਲਗਭਗ 1:30 ਵਜੇ ਟੈਬੂ ਨਾਈਟਕਲੱਬ ਅਤੇ ਲਾਊਂਜ ‘ਚ ਹੋਈ ਅਤੇ ਸ਼ਹਿਰ ‘ਚ ਗਸ਼ਤ ਕਰ ਰਹੇ ਅਧਿਕਾਰੀ ਤੁਰੰਤ ਉਥੇ ਪਹੁੰਚ ਗਏ।

Bhagwant Mann ਸਰਕਾਰ ਨੇ ਹੁਕਮ ਕੀਤੇ ਜਾਰੀ, ਇਲਾਕੇ ‘ਚ ਕੀਤੀ Raid, ਪੰਜਾਬ ਪੁਲਿਸ ਹੋਈ ਸਖ਼ਤ! ||D5 Channel Punjabi

ਪੁਲਿਸ ਨੇ ਇਹ ਨਹੀਂ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ‘ਚ ਸ਼ੱਕੀ ਇਕ ਸੀ ਜਾਂ ਇਕ ਤੋਂ ਜ਼ਿਆਦਾ ਸਨ। ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਗੋਲੀਬਾਰੀ ਦਾ ਕਾਰਨ ਕੀ ਸੀ ਅਤੇ ਉਨ੍ਹਾਂ ਨੇ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ। ਪੁਲਿਸ ਨੇ ਹਾਲਾਂਕਿ ਕਿਹਾ ਕਿ ਜਨਤਾ ਲਈ ਕੋਈ ਖ਼ਤਰਾ ਨਹੀਂ ਹੈ। ਪੁਲਿਸ ਨੇ ਪੀੜਤਾਂ ਦੇ ਨਾਂ ਜਾਂ ਜ਼ਖਮੀਆਂ ਦੀ ਸਥਿਤੀ ਦਾ ਵੀ ਖੁਲਾਸਾ ਨਹੀਂ ਕੀਤਾ। ਕਲੱਬ ਦੇ ਮਾਲਕ, ਮਾਡ ਵਿਲੀਅਮਸ ਨੇ ਸੀਡਰ ਰੈਪਿਡਸ ਗਜਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੋਲੀਬਾਰੀ ਦੇ ਬਾਰੇ ‘ਚ ਜ਼ਿਆਦਾ ਜਾਣਕਾਰੀ ਨਹੀਂ ਹੈ। ਮੇਅਰ ਟਿਫ਼ਨੀ ਓਡਾਨੇਲ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਪੁਲਿਸ ਦੀ ਪ੍ਰਤੀਕਿਰਿਆ ਦੀ ਸਹਾਰਨਾ ਕੀਤੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button