InternationalTop News

ਅਮਰੀਕਾ ਦੇ ਗੁਰਦੁਆਰੇ ‘ਚੋਂ ਸਿੱਖ ਵਿਅਕਤੀ ਕਿਡਨੈਪ, ਪੁਲਿਸ ਨੇ ਜਾਰੀ ਕੀਤੀ ਤਸਵੀਰ

ਕਿਡਨੈਪ ਕੀਤਾ ਗਿਆ ਪੀੜਤ ਸਿੱਖ ਵਿਅਕਤੀ ਅਵਤਾਰ ਸਿੰਘ ਪਿਛਲੇ ਕੁੱਝ ਸਾਲਾਂ ਤੋਂ ਗੁਰਦੁਆਰਾ ਸਾਹਿਬ ‘ਚ ਲਾਂਗਰੀ ਦੀ ਸੇਵਾ ਨਿਭਾ ਰਿਹਾ ਸੀ ਤੇ ਉਹ ਗੁਰਦੁਆਰਾ ਕੰਪਲੈਕਸ ‘ਚ ਹੀ ਰਹਿੰਦਾ ਸੀ।

ਅਮਰੀਕਾ ਦੇ ਕੈਲੀਫੋਰਨੀਆ ‘ਚ ਇੱਕ ਸਿੱਖ ਵਿਅਕਤੀ ਦੀ ਕਿਡਨੈਪਿੰਗ ਦੀ ਘਟਨਾ ਵਾਪਰੀ। ਕੈਲੀਫੋਰਨੀਆ ਦੇ ਟ੍ਰੇਸੀ ਇਲਾਕੇ ਵਿਖੇ ਇੱਕ ਗੁਰਦੁਆਰਾ ਸਾਹਿਬ ਦੇ ਕੰਪਲੈਕਸ ‘ਚੋਂ ਸਿੱਖ ਵਿਅਕਤੀ ਨੂੰ ਕਿਡਨੈਪ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦਾ ਸੰਚਾਲਨ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਵੱਲੋਂ ਕੀਤਾ ਜਾਂਦਾ ਹੈ।

ਕਿਡਨੈਪ ਕੀਤਾ ਗਿਆ ਪੀੜਤ ਸਿੱਖ ਵਿਅਕਤੀ ਅਵਤਾਰ ਸਿੰਘ ਪਿਛਲੇ ਕੁੱਝ ਸਾਲਾਂ ਤੋਂ ਗੁਰਦੁਆਰਾ ਸਾਹਿਬ ‘ਚ ਲਾਂਗਰੀ ਦੀ ਸੇਵਾ ਨਿਭਾ ਰਿਹਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਗੁਰਦੁਆਰਾ ਕੰਪਲੈਕਸ ‘ਚ ਹੀ ਰਹਿੰਦਾ ਸੀ।

ਸੈਨ ਜੋਕਿਨ ਕਾਊਂਟੀ ਸ਼ੈਰਿਫ ਆਫਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੈਰਿਫ ਆਫਿਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੋਸਟ ਕੀਤਾ, ’17 ਫਰਵਰੀ ਦੀ ਰਾਤ ਕਰੀਬ 8:52 ਵਜੇ ਗਸ਼ਤ ਟੀਮ ਟ੍ਰੇਸੀ ‘ਚ ਗ੍ਰਾਂਟ ਲਾਈਨ ਰੋਡ ਦੇ 16000 ਬਲਾਕ ਡਬਲਯੂ ਵਿਖੇ ਇੱਕ ਲਾਪਤਾ ਵਿਅਕਤੀ ਦੀ ਸੂਚਨਾ ‘ਤੇ ਪਹੁੰਚੀ। ਜਾਂਚ ਦੌਰਾਨ, ਸਰਵੀਲਾਂਸ ਫੂਟੇਜ ‘ਚ ਦੁਪਹਿਰ ਲਗਭਗ 2:30 ਵਜੇ ਪੀੜਤ ਦੇ ਨਾਲ ਇੱਕ ਚਿੱਟੀ ਐਸਯੂਵੀ ਤੇ ਗੂੜ੍ਹੇ ਰੰਗ ਦੇ ਕਪੜੇ ਪਹਿਣੇ ਤਿੰਨ ਅਣਜਾਣ ਲੋਕ ਦਿਖਾਈ ਦਿੱਤੇ। ਅਜਿਹਾ ਲੱਗਦਾ ਹੈ ਕਿ ਪੀੜਤ ਆਪਣੀ ਮਰਜ਼ੀ ਦੇ ਖਿਲਾਫ਼ ਗੱਡੀ ਅੰਦਰ ਵਾੜਿਆ ਸੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button