Breaking NewsD5 specialInternationalNewsTop News

ਅਮਰੀਕਾ ਦੇ ਕੋਲੋਰਾਡੋ ‘ਚ ਗੋਲੀਬਾਰੀ, ਹੁਣ ਤੱਕ 10 ਲੋਕਾਂ ਦੀ ਮੌਤ

ਵਾਸ਼ਿੰਗਟਨ : ਅਮਰੀਕਾ ‘ਚ ਕੋਲੋਰਾਡੋ ਪ੍ਰਾਂਤ ਦੇ ਬੋਲਡਰ ‘ਚ ਇੱਕ ਸੁਪਰਮਾਰਕਿਰਟ ‘ਚ ਹੋਈ ਗੋਲੀਬਾਰੀ ‘ਚ ਮਰਨ ਵਾਲਿਆਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਗੋਲਾਬਾਰੀ ਨਾਲ ਮਰਨ ਵਾਲਿਆਂ ‘ਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੈ। ਸਮਚਾਰ ਏਜੰਸੀ ਮੁਤਾਬਕ ਇਸ ਗੋਲੀਬਾਰੀ ‘ਚ ਹੁਣ ਤੱਕ 10 ਲੋਕਾਂ ਦੀ ਜਾਨ ਜਾਣ ਦੀ ਪੁਸ਼ਟੀ ਹੋਈ ਹੈ।

🔴LIVE|| ਪਾਰਲੀਮੈਂਟ ’ਚ ਨਵਾਂ ਬਿਲ ਪਾਸ,ਕੇਂਦਰ ਦਾ ਐਕਸ਼ਨ!ਮੁੱਖ ਮੰਤਰੀ ਦੀ ਗਈ ਪਾਵਰ,ਰਾਜਪਾਲ ਨੂੰ ਮਿਲੀ ਕਮਾਨ

ਪੁਲਿਸ ਨੇ ਦੱਸਿਆ ਕਿ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਆਰੋਪੀ ਨੇ ਗੋਲੀਬਾਰੀ ਨੂੰ ਅੰਜਾਮ ਕਿਉਂ ਦਿੱਤਾ। ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਸ ਤੋਂ ਪਹਿਲਾਂ ਬੋਲਡਰ ਪੁਲਿਸ ਵਿਭਾਗ ਨੇ ਟਵੀਟ ਕਰ ਦੱਸਿਆ ਕਿ ਸ਼ਹਿਰ ‘ਚ ਗੋਲੀਬਾਰੀ ਦੀ ਘਟਨਾ ਹੋਈ ਹੈ। ਜਿਸ ‘ਚ ਘੱਟ ਤੋਂ ਘੱਟ ਇੱਕ ਪੁਲਿਸ ਅਧਿਕਾਰੀ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button