Breaking NewsInternationalNews

ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਤੁਲਸੀ ਗਬਾਰਡ 2020 ‘ਚ ਲੜ ਸਕਦੀ ਹੈ ਰਾਸ਼ਟਰਪਤੀ ਚੋਣਾਂ

ਵਾਸ਼ਿੰਗਟਨ : ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਤੁਲਸੀ ਗਬਾਰਡ ਸਾਲ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲੜਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਤੁਲਸੀ ਦੇ ਕਰੀਬੀ ਅਤੇ ਮੰਨੇ-ਪ੍ਰਮੰਨੇ ਭਰਤਵੰਸ਼ੀ ਡਾ. ਸੰਪਤ ਸ਼ਿਵਾਂਗੀ ਨੇ ਬੀਤੇ ਸ਼ੁਕਰਵਾਰ ਨੂੰ ਲਾਸ ਐਂਜਲਸ ‘ਚ ਇੱਕ ਪ੍ਰੋਗਰਾਮ ਦੌਰਾਨ ਇਹ ਦਾਅਵਾ ਕੀਤਾ ਜਿਥੇ 37 ਸਾਲਾ ਤੁਲਸੀ ਵੀ ਮੌਜੂਦ ਸੀ। ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਤੁਲਸੀ ਗਬਾਰਡ ਨੇ ਕਿਹਾ ਕਿ ਉਹ 2020 ‘ਚ ਰਾਸ਼ਟਰਪਤੀ ਚੋਣ ਲੜਨ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਤੇ ਉਹ ਅਗਲੀ ਰਾਸ਼ਟਰਪਤੀ ਵੀ ਬਣ ਸਕਦੀ ਹੈ। ਅਮਰੀਕੀ ਸੰਸਦ ‘ਚ ਚਾਰ ਕਾਰਜਕਾਲ ਤੋਂ ਹਵਾਈ ਦਾ ਪ੍ਰਤੀਨਿਧਤਵ ਕਰ ਰਹੀ ਡੈਮੋਕ੍ਰੇਟਿਕ ਸੰਸਕ ਗਬਾਰਡ ਨੇ ਪਹਿਲੀ ਵਾਰ ਰਾਸ਼ਟਰਪਤੀ ਚੋਣ ਲੜਨ ਦੇ ਸੰਕੇਤ ਦਿੱਤੇ ਹਨ।

Read Also ਅਮਰੀਕਾ : ਭਾਰਤੀ ਮੂਲ ਦੀਆਂ 4 ਮਹਿਲਾਵਾਂ ਤਕਨੀਕੀ ਦਿੱਗਜਾਂ ਦੀ ਸੂਚੀ ‘ਚ ਸ਼ਾਮਿਲ

ਨਿਊਜ਼ ਏਜੰਸੀ ਮੁਤਾਬਕ ਗਬਾਰਡ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਚੋਣ ‘ਚ ਉਤਰਨ ਨਾਲ ਸਬੰਧਤ ਇਕ ਸਵਾਲ ਦੇ ਜਵਾਬ ‘ਚ ਐਮਐਸਐਨਬੀਸੀ ਨਿਊਜ਼ ਨੂੰ ਦੱਸਿਆ ਕਿ ਮੈਂ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ ਦੇਸ਼ ਦੀ ਸਥਿਤੀ ਨੂੰ ਲੈ ਕੇ ਚਿੰਤਾ ਵਿਚ ਹਾਂ । ਉਨ੍ਹਾਂ ਕਿਹਾ ਕਿ ਜੇਕਰ ਰਾਸ਼ਟਰਪਤੀ ਚੋਣਾਂ ‘ਚ ਉਤਰਨ ਦਾ ਐਲਾਨ ਕਰਦੀ ਹਾਂ ਤਾਂ ਉਹ ਅਮਰੀਕਾ ‘ਚ ਰਾਸ਼ਟਰਪਤੀ ਦਾ ਚੋਣ ਲੜਨ ਵਾਲੀ ਪਹਿਲੀ ਹਿੰਦੂ ਉਮੀਦਵਾਰ ਹੋਵੇਗੀ।

2020 ‘ਚ ਚੁਣੇ ਜਾਣ ਤੇ ਉਹ ਅਮਰੀਕਾ ਦੀ ਸਭ ਤੋਂ ਨੌਜਵਾਨ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਦੀ ਹੈ। ਨਵੰਬਰ 2020 ‘ਚ ਹੋਣ ਵਾਲੇ ਚੋਣ ‘ਚ ਰਾਸ਼ਟਰਪਤੀ ਲੋਨਾਲਡ ਟਰੰਪ ਨੂੰ ਚੁਣੌਤੀ ਦੇਣ ਤੋਂ ਪਹਿਲਾਂ ਉਨ੍ਹਾਂ ਉਸ ਸਾਲ ਦੀ ਸ਼ੁਰੂਆਤ ‘ਚ ਆਰੰਭਿਕ ਚੋਣ ‘ਚ ਆਪਣੇ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਦੇ ਖਿਲਾਫ ਲੜਨ ਹੋਵੇਗਾ। ਪਿਛਲੇ ਕੁਝ ਹਫਤੇ ਤੋਂ ਇਸ ਮੁੱਦੇ ‘ਤੇ ਪ੍ਰਤੀਕਿਰਿਆ ਜਾਣਨ ਲਈ ਗਬਾਰਡ ਆਪਣੀ ਪਾਰਟੀ ਦੇ ਆਗੂਆਂ ਨਾਲ ਗੱਲ ਕਰ ਰਹੀ ਹੈ ਅਤੇ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਨਾਲ ਸੰਪਰਕ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button