PunjabTop News

ਅਮਰੀਕਾ ਤੋਂ ਵਾਪਸ ਵਤਨ ਪਰਤਣ ਤੋਂ ਬਾਅਦ ਸਾਬਕਾ ਮੁੱਖ ਸਕੱਤਰ ਸਰਵੇਸ਼ ਕੋਸ਼ਲ ਵਿਜੀਲੈਂਸ ਜਾਂਚ ‘ਚ ਸ਼ਾਮਲ ਹੋਣ ਦੀ ਕਰ ਰਹੇ ਉਡੀਕ, ਲਿਖਿਆਂ ਪੱਤਰ

ਚੰਡੀਗੜ੍ਹ (ਬਿੰਦੂ ਸਿੰਘ) : ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਵਿਜੀਲੈਂਸ ਵਿਭਾਗ ਨੂੰ ਇਕ ਚਿੱਠੀ ਲਿਖੀ, ਜਿਸ ਵਿਚ ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋ ਉਹਨਾਂ ਨੂੰ ਬੁਲਾਉਣ ਲਈ ਕੋਈ ਤਾਰੀਖ ਤੈਅ ਕਰਕੇ ਕਾਗਜ ਪੱਤਰ ਵਿਹਾਰ ਅਜੇ ਤੱਕ ਨਹੀਂ ਕੀਤਾ ਗਿਆ ਹੈ। ਜਦੋਂਕਿ ਅਮਰੀਕਾ ਤੋਂ ਵਾਪਸ ਵਤਨ ਪਰਤਣ ਤੋਂ ਬਾਅਦ ਉਹ ਵਿਭਾਗ ਵਲੋਂ ਚੱਲ ਰਹੀ ਜਾਂਚ ਵਿਚ ਸ਼ਾਮਲ ਹੋਣ ਲਈ ਤਿਆਰ ਤਾਰੀਖ ਤੇ ਬੁਲਾਉਣ ਦੀ ਉਡੀਕ ਕਰ ਰਹੇ ਹਨ।

Diwan Todar Mal Haveli ਬਾਰੇ ਵੱਡਾ ਐਲਾਨ, ਜਲਦ ਹੋਵੇਗੀ ਪੂਰੀ ਤਿਆਰ? | D5 Channel Punjabi

ਉਨ੍ਹਾਂ ਅੱਗੇ ਚਿੱਠੀ ‘ਚ ਲਿਖਿਆ ਕਿ ਵਿਭਾਗ ਵਲੋਂ ਉਹਨਾਂ ਖਿਲਾਫ ਲੁੱਕ ਆਉਟ ਸਰਕੂਲਰ ਸਤੰਬਰ 2022 ਚ ਕਢਿਆ ਗਿਆ,  ਉਹ ਵੀ ਤਥਾਂ ਨੂੰ ਬਗੈਰ ਤਸਦੀਕ ਕੀਤੇ । ਜਦੋਂਕਿ ਉਹ ਜੂਨ 2022 ਤੋਂ ਹੀ ਅਮਰੀਕਾ ਚ ਰਹਿ ਰਹੇ ਸਨ।  ਲੁੱਕ ਆਉਟ ਸਰਕੂਲਰ ਜਾਰੀ ਹੋਣ ਕਰਕੇ ਉਹਨਾਂ ਨੂੰ ਭਾਰਤ ਪਰਤਣ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ‘ਤੇ ਦੇਰ ਵੀ ਲਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੁੱਕ ਆਉਟ ਸਰਕੂਲਰ ‘ਤੇ ਦਸੰਬਰ 2022 ਨੂੰ ਰੋਕ ਲਗਾਉਣ ਤੋਂ ਬਾਅਦ ਹੀ ਉਹ ਭਾਰਤ ਪਰਤ ਸਕੇ ਹਨ।

Navjot Sidhu ਨੇ ਦਿਖਾਈ ਤਾਕਤ, ਡਰੇ ਵਿਰੋਧੀ! ਸਮਰਥਕਾਂ ਨੇ ਖਿੱਚੀ ਤਿਆਰੀ ਸਿਆਸਤ ’ਚ ਆਇਆ ਭੂਚਾਲ | D5 Channel

ਸ਼ਰਵੇਸ਼ ਕੌਸ਼ਲ ਵੱਲੋਂ ਅੱਗੇ ਲਿਖਿਆ ਗਿਆ ਕਿ ਕੁਝ ਗੈਰ ਜਿੰਮੇਵਾਰ ਮੀਡੀਆ ਰਿਪੋਰਟਾਂ ‘ਚ ਇਹ ਗੱਲ ਵੀ ਕਹਿ ਗਈ ਕਿ ਉਹਨਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਲੁੱਕ ਆਉਟ ਸਰਕੂਲਰ ਕੱਢਣ ਦੀ ਸੂਅ ਲਗਦੇ ਹੀ ਉਹ ਦੇਸ਼ ਛੱਡ ਅਮਰੀਕਾ ਚਲੇ ਗਏ । ਉਹਨਾਂ ਲਿਖਿਆ ਕਿ ਮੀਡੀਆ ਨੂੰ ਵੀ ਗੁਮਰਾਹ ਕੀਤਾ ਗਿਆ । ਲੁੱਕ ਆਉਟ ਸਰਕੂਲਰ ਸਤੰਬਰ 2022 ‘ਚ ਕਢਿਆ ਹਾਲਾਂਕਿ ਉਹਨਾਂ ਖਿਲਾਫ ਕਿਸੇ ਤਰੀਕੇ ਦਾ ਕੇਸ ਦਰਜ ਨਹੀਂ ਸੀ ਹੋਇਆ ਅਤੇ ਨਾਂ ਹੀ ਕੋਈ ਸੰਮਨ ਜਾਂ ਨੋਟਿਸ ਭੇਜਿਆ ਗਿਆ ਸੀ।

ਆਹ ਜਗ੍ਹਾ ਤੇ ਪਈਆਂ ਨੇ Mata Gujar Kaur ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ, Diwan Todar Mal ਦੇ ਨੇ ਜੱਦੀ ਖੇਤ

ਕੌਸ਼ਲ ਨੇ ਕਿਹਾ ਕਿ ਸਾਰੇ ਮਾਮਲਿਆਂ ਦੀ ਅਗਲੀ ਸੁਣਵਾਈ ਹਾਈਕੋਰਟ ਚ ਫਰਵਰੀ 8, 2023 ਨੂੰ ਤੈਅ ਹੈ। ਇਸ ਲਈ ਵਿਭਾਗ ਉਹਨਾਂ ਨੂੰ ਜਾਂਚ ‘ਚ ਸ਼ਾਮਲ ਹੋਣ ਦੀਆਂ ਤਰੀਕਾਂ ਬਾਰੇ ਜਾਣਕਾਰੀ ਦੇਵੇ ਤਾਂ ਜੋ ਉਹ ਆਪਣੇ ਜਰੂਰੀ ਨਿਜੀ ਮਿਲਣੀਆਂ ਅਤੇ ਕੰਮਾਂ ਲਈ ਚੰਡੀਗੜ੍ਹ ਤੋਂ ਬਾਹਰ ਜਾ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button