InternationalNews

ਅਮਰੀਕਾ ‘ਚ ਮੰਕੀਪਾਕਸ ਦਾ ਕਹਿਰ, 10,000 ਤੋਂ ਵੱਧ ਮਾਮਲੇ ਦਰਜ

ਲਾਸ ਏਂਜਲਸ : ਮੰਕੀਪਾਕਸ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਅਮਰੀਕਾ ‘ਚ ਮੰਕੀਪਾਕਸ ਵਾਇਰਸ ਦੇ 10,000 ਤੋਂ ਵੱਧ ਮਾਮਲਿਆਂ ਦਾ ਪਤਾ ਲੱਗਣ ਨਾਲ ਸੰਕਰਮਿਤਾਂ ਦੀ ਗਿਣਤੀ ਵਧ ਕੇ 10,392 ਹੋ ਗਈ ਹੈ। ਦੇਸ਼ ਦੀ ਰਾਸ਼ਟਰੀ ਜਨਤਕ ਸਿਹਤ ਏਜੰਸੀ, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀ.ਡੀ.ਸੀ. ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ, ਬੁੱਧਵਾਰ ਨੂੰ ਦੇਸ਼ ਵਿੱਚ ਮੰਕੀਪਾਕਸ ਦੇ 1,391 ਮਾਮਲਿਆ ਦੀ ਪੁਸ਼ਟੀ ਹੋਈ।

VC Raj Bahadur ਦਾ Resign ਮਨਜ਼ੂਰ, Bhagwant Mann ਨੇ ਦਿੱਤੀ ਸਿਹਤ ਮੰਤਰੀ ਨੂੰ ਥਾਪੀ | D5 Channel Punjabi

ਸੀ.ਡੀ.ਸੀ. ਵੱਲੋਂ 17 ਮਈ ਤੋਂ ਬਾਅਦ ਪਹਿਲੀ ਵਾਰ ਇੱਕ ਦਿਨ ਵਿੱਚ ਮੰਕੀਪਾਕਸ ਦੇ 1,000 ਤੋਂ ਵੱਧ ਮਾਮਲਿਆਂ ਦਾ ਪਤਾ ਲਗਾਇਆ ਗਿਆ ਸੀ। ਵਿਸ਼ਵ ਸਿਹਤ ਸੰਗਠਨ ਵੱਲੋਂ ਮੰਕੀਪਾਕਸ ਨੂੰ ਇੱਕ ਵਿਸ਼ਵਵਿਆਪੀ ਮਹਾਂਮਾਰੀ ਵਿਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪਿਛਲੇ ਵੀਰਵਾਰ ਨੂੰ ਮੰਕੀਪਾਕਸ ਨੂੰ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button