Breaking NewsD5 specialInternationalNewsTop News

ਅਮਰੀਕਾ ‘ਚ ਮਹਿੰਗਾਈ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਸਿਖਰ ‘ਤੇ

ਸੈਕਰਾਮੈਂਟੋ : ਅਮਰੀਕਾ ‘ਚ ਮਹਿੰਗਾਈ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਸਿਖਰ ‘ਤੇ ਪੁੱਜ ਗਈ ਹੈ। ਗੈਸ, ਖ਼ੁਰਾਕੀ ਵਸਤਾਂ ਤੇ ਰਿਹਾਇਸ਼ ਦੇ ਕਿਰਾਏ ‘ਚ ਹੋਏ ਵਾਧੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਈਆਂ ਹਨ। ਆਰਥਿਕ ਮਾਹਿਰਾਂ ਦਾ ਅਨੁਮਾਨ ਹੈ ਕਿ ਜਿਸ ਤੇਜ਼ੀ ਨਾਲ ਮਹਿੰਗਾਈ ਵਧੀ ਹੈ, ਉਸ ਤੇਜ਼ੀ ਨਾਲ ਘਟੇਗੀ ਨਹੀਂ ਤੇ ਇਸ ਦੇ ਘਟਣ ਦੀ ਰਫ਼ਤਾਰ ਸੁਸਤ ਹੋਵੇਗੀ। ਖ਼ਪਤਕਾਰ ਸੂਚਕ ਅੰਕ ਵਿਚ 8.6% ਸਲਾਨਾ ਦਾ ਵਾਧਾ ਹੋਇਆ ਹੈ।

ਬਿਸ਼ਨੋਈ ਦੀ ਮਾਂ ਨੇ ਖੋਲਿਆ ਮੂੰਹ, ਸੁਣ ਕੈਮਰੇ ਅੱਗੇ ਕੀ ਆਖ ਗਈ | D5 Channel Punjabi

ਕਿਰਤ ਵਿਭਾਗ ਅਨੁਸਾਰ ਦਸੰਬਰ 1981 ਤੋਂ ਬਾਅਦ ਖ਼ਪਤਕਾਰ ਸੂਚਕ ਅੰਕ ਵਿਚ ਹੋਇਆ ਇਹ ਵਾਧਾ ਸਭ ਤੋਂ ਵੱਡਾ ਹੈ। ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਮੁਦਰਾ ਸਫੀਤੀ ਦੀ ਦਰ 8.3% ‘ਤੇ ਕਾਇਮ ਰੱਖੀ ਜਾ ਸਕਦੀ ਹੈ। ਪਿਛਲੇ ਮਹੀਨੇ ਮਈ ਵਿਚ ਖਪਤਕਾਰ ਸੂਚਕ ਅੰਕ ਵਿਚ 1% ਦਾ ਵਾਧਾ ਹੋਇਆ ਹੈ ਤੇ ਇਹ ਅਪ੍ਰੈਲ ਮਹੀਨੇ ਨਾਲੋਂ 0.3% ਜ਼ਿਆਦਾ ਹੈ। ਗੈਸ ਦੀ ਕੀਮਤ ਵਿਚ 4.1% ਦਾ ਵਾਧਾ ਹੋਇਆ ਹੈ ਜਦ ਕਿ ਕਰਿਆਨੇ ਦੀਆਂ ਕੀਮਤਾਂ 1.4% ਵਧੀਆਂ ਹਨ ਤੇ ਪਿਛਲੇ ਸਾਲ ਦੀ ਤੁਲਨਾ ਵਿਚ ਇਹ ਕੀਮਤਾਂ 11.9% ਵਧੀਆਂ ਹਨ। ਇਸ ਦਾ ਵੱਡਾ ਕਾਰਨ ਯੂਕਰੇਨ ਵਿਚ ਰੂਸ ਦੀ ਚੱਲ ਰਹੀ ਜੰਗ ਹੈ, ਜਿਸ ਕਾਰਨ ਸਪਲਾਈ ਰੁਕ ਗਈ ਹੈ। ਤੇਲ, ਕਣਕ, ਮੱਕੀ ਤੇ ਹੋਰ ਵਸਤਾਂ ਦੀ ਸਪਲਾਈ ਵਿਚ ਵਿਘਨ ਨਿਰੰਤਰ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button