InternationalTop News

ਅਮਰੀਕਾ ‘ਚ ਫੜ੍ਹੇ ਗਏ 30 ਪੰਜਾਬੀਆਂ ਸਣੇ 90 ਭਾਰਤੀ

ਅਮਰੀਕਾ ਵਿੱਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ 90 ਭਾਰਤੀਆਂ ਦੀ ਸੂਚੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ (DHS)ਵੱਲੋਂ ਜਨਤਕ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਘੱਟੋ-ਘੱਟ 30 ਪੰਜਾਬੀ ਸ਼ਾਮਲ ਹਨ, ਜੋ ਕਿ ਕਤਲ, ਨਸ਼ਾ ਤਸਕਰੀ, ਲੁੱਟ-ਖੋਹ, ਘਰੇਲੂ ਹਿੰਸਾ ਅਤੇ ਧੋਖਾਧੜੀ ਵਰਗੇ ਗੰਭੀਰ ਅਪਰਾਧਾਂ ਵਿੱਚ ਦੋਸ਼ੀ ਠਹਿਰਾਏ ਗਏ ਹਨ। ਜਾਣਕਾਰੀ ਅਨੁਸਾਰ, ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਵੀ ਜਲਦੀ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ।

ਏਜੰਟਾਂ ਦੇ ਅੜਿੱਕੇ ਆਏ ਭਾਰਤੀਆਂ ਦੀ ਸੂਚੀ: ਜਿਨ੍ਹਾਂ ਪ੍ਰਮੁੱਖ ਭਾਰਤੀਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਕੁਲਦੀਪ ਸਿੰਘ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪਿੰਦਰ ਸਿੰਘ, ਸੁਖਦੇਵ ਸਿੰਘ, ਬਲਜਿੰਦਰ ਸਿੰਘ ਅਵੀ ਪਟੇਲ, ਉਦਿਤ ਮਹਿਰਾ, ਦਰਸ਼ਨ ਕੁਮਾਰ ਪਟੇਲ, ਪ੍ਰਦੀਪ ਪਟੇਲ, ਭਾਵੇਸ਼ ਕੁਮਾਰ ਸ਼ੁਕਲਾ, ਬ੍ਰਿਜੇਸ਼ ਗੋਇਲ, ਰਾਜੇਸ਼ ਕੁਮਾਰ, ਰਫ਼ੀਕ ਅਲੀ ਵੀਰਾਨੀ, ਸੁਸ਼ੀਲ ਕੁਮਾਰ, ਕੁਨਾਲ ਛੇਤਰੀ, ਮਨੀਸ਼ ਕੁਮਾਰ, ਸ਼ੁਭਮ ਮਿੱਤਲ, ਇਰਫ਼ਾਨ ਅਲੀ ਮੋਮਿਨ, ਮੁਹੰਮਦ ਮੋਹਸਿਨ ਅਤੇ ਮੀਤ ਪਟੇਲ ਆਦਿ ਸ਼ਾਮਲ ਹਨ।

ਸੂਤਰਾਂ ਅਨੁਸਾਰ, ਅਵਤਾਰ ਸਿੰਘ ਢਿੱਲੋਂ ਨੂੰ ਬੋਸਟਨ ਦੀ ਅਦਾਲਤ ਨੇ ਦਸੰਬਰ 2024 ਵਿੱਚ ਫਰੌਡ ਦੇ ਮਾਮਲੇ ਵਿੱਚ ਚਾਰ ਮਹੀਨੇ ਦੀ ਕੈਦ ਸੁਣਾਈ ਸੀ। ਉਸ ਵਿਰੁੱਧ ਕੈਨੇਡਾ ਵਿੱਚ ਵੀ ਨਸ਼ਾ ਤਸਕਰੀ ਦੇ ਮਾਮਲੇ ਚੱਲ ਰਹੇ ਹਨ। ਇੱਕ ਹੋਰ ਮਾਮਲੇ ਵਿੱਚ, ਅਜੇਪਾਲ ਢਿੱਲੋਂ ਨੂੰ ਪੀਸ ਬ੍ਰਿਜ ‘ਤੇ 948 ਕਿਲੋ ਕੈਨਾਬਿਸ (ਭੰਗ) ਅਤੇ 50 ਕਿਲੋ ਕੈਟਾਮੀਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਹੁਣ ਕੈਨੇਡਾ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਸੂਬਾ ਸਰਕਾਰਾਂ ਅਤੇ ਸੰਘੀ ਸਰਕਾਰ ਵਿਚਾਲੇ ਟਕਰਾਅ
ਡੀ.ਐਚ.ਐਸ. ਦਾ ਕਹਿਣਾ ਹੈ ਕਿ ਹੁਣ ਤੱਕ ਅਮਰੀਕਾ ਵਿੱਚ 25 ਹਜ਼ਾਰ ਤੋਂ ਵੱਧ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਨਿਊ ਯਾਰਕ ਅਤੇ ਕੈਲੇਫੋਰਨੀਆ ਵਰਗੇ ਸੂਬਿਆਂ ਵਿੱਚ ਸਥਾਨਕ ਸਰਕਾਰਾਂ ਵੱਲੋਂ ਅਪਰਾਧੀਆਂ ਨੂੰ ਰਿਹਾਅ ਕੀਤੇ ਜਾਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।
ਨਿਊ ਯਾਰਕ ਵਿੱਚ 20 ਜਨਵਰੀ ਤੋਂ ਬਾਅਦ ਲਗਭਗ 7,000 ਅਪਰਾਧੀਆਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕੀਤਾ ਗਿਆ, ਜਿਨ੍ਹਾਂ ਵਿੱਚ ਕਾਤਲ, ਰੇਪ ਅਤੇ ਨਸ਼ਾ ਤਸਕਰ ਸ਼ਾਮਲ ਸਨ। ਇਸੇ ਤਰ੍ਹਾਂ ਕੈਲੇਫੋਰਨੀਆ ਵਿੱਚ ਵੀ 4,560 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ ਰਿਹਾਅ ਕੀਤਾ ਗਿਆ ਹੈ। ਟਰੰਪ ਸਰਕਾਰ ਅਤੇ ਆਈਸ (ICE) ਦੇ ਅਧਿਕਾਰੀਆਂ ਨੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਅਪਰਾਧੀਆਂ ਨੂੰ ਡਿਪੋਰਟ ਕਰਨ ਵਿੱਚ ਮਦਦ ਕਰਨ ਅਤੇ ਉਨ੍ਹਾਂ ਨੂੰ ਆਈਸ ਦੇ ਸਪੁਰਦ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button