Breaking NewsD5 specialInternationalNewsTop News

ਅਮਰੀਕਾ ‘ਚ ਗੈਰ ਕਾਨੂੰਨੀ ਕਰਨ ਵਾਲੇ ਪਰਿਵਾਰ ਦਾ ਹੋਇਆ ਬੁਰਾ ਹਾਲ

ਨਿਊਯਾਰਕ: ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ’ਤੇ ਹੋਈ 4 ਭਾਰਤੀਆਂ ਦੇ ਦੇਹਾਂਤ ਦੀ ਮਨੁੱਖੀ ਤਸਕਰੀ ਦੇ ਵੱਡੇ ਗਿਰੋਹ ਦੇ ਐਂਗਲ ਤੋਂ ਜਾਂਚ ਜਾਰੀ ਹੈ।ਐਂਗਲ ਤੋਂ ਜਾਂਚ ਦੌਰਾਨ ਭਾਰਤ ਦੇ 7 ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ ਹੈ। ਮਿਲੀ ਜਾਣਕਰੀ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਲੋਕ ਗੁਜਰਾਤ ਨਾਲ ਸਬੰਧ ਰੱਖਦੇ ਹਨ ਜੋ ਕਿ ਅਮਰੀਕਾ ਵਿੱਚ ਇਸ ਸਮੇਂ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ।

Khabran Da Sira: ਬਾਗੀ ਹੋਈਆਂ ਜਥੇਬੰਦੀਆਂ, ਰਾਜੇਵਾਲ ਨੂੰ ਝਟਕਾ, ਕੇਜਰੀਵਾਲ ‘ਤੇ ਹੋਵੇਗੀ ਕਾਰਵਾਈ ?

ਪਿਛਲੇ ਦਿਨੀਂ ਅਮਰੀਕਾ ਦੇ ਮਿਨੇਸੋਟਾ ਦੀ ਅਦਾਲਤ ਵਿੱਚ ਅਮਰੀਕਾ ਦੇ 47 ਸਾਲਾ ਨਾਗਰਿਕ ਸਟੀਵ ਸ਼ੈਂਡ ਖਿਲਾਫ਼ ਇੱਕ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਵਿੱਚ ਸਟੀਵ ਸ਼ੈਂਡ ’ਤੇ ਮਨੁੱਖੀ ਤਸਕਰੀ ਦਾ ਦੋਸ਼ ਲਗਾਇਆ ਗਿਆ। ਅਮਰੀਕਾ ਦੇ ਅਟਾਰਨੀ ਦੇ ਦਫ਼ਤਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਅਧਿਕਾਰੀਆਂ ਵੱਲੋਂ ਸ਼ੈਂਡ ਨੂੰ ਸਰਹੱਦ ਤੋਂ ਥੋੜ੍ਹੀ ਦੂਰੀ ’ਤੇ ਉਸ ਦੀ ਕਿਰਾਏ ਦੀ ਵੈਨ ਨੂੰ ਰੋਕਣ ਤੋਂ ਬਾਅਦ ਕਾਬੂ ਕੀਤਾ ਗਿਆ।

BJP Punjab Candidates list : ਸਿਆਸਤ ‘ਚ ਵੱਡਾ ਫੇਰਬਦਲ, BJP ਨੇ ਹਿਲਾਏ ਵਿਰੋਧੀ, ਕਾਂਗਰਸ ਤੇ ‘ਆਪ’ ਲਈ ਮੁਸੀਬਤ!

ਮਿਨੇਸੋਟਾ ਦੀ ਅਦਾਲਤ ਵਿੱਚ ਸ਼ੈਂਡ ਨੂੰ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਗਏ। ਕੈਨੇਡਾ ਦੀ ਸਰਹੱਦ ’ਤੇ ਐਮਸਰਨ ਨੇੜੇ ਠੰਡ ਕਾਰਨ ਬਰਫ਼ੀਲੇ ਤੂਫ਼ਾਨ ਵਿੱਚ ਇੱਕ ਹੀ ਪਰਿਵਾਰ ਦੀਆਂ 4 ਲਾਸ਼ਾਂ ਬਰਾਮਦ ਹੋਈਆਂ ਸਨ ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਗਿਆ ਕਿ ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ਵਿੱਚ ਇਨ੍ਹਾਂ ਲੋਕਾਂ ਦੀ ਜਾਨ ਠੰਡ ਕਾਰਨ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਮ੍ਰਿਤਕ ਲੋਕ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button