Breaking NewsD5 specialInternationalNewsTop News

ਅਮਰੀਕਾ ‘ਚ ਇੱਕ ਹੋਰ ਵਾਇਰਸ ਦਾ ਹਮਲਾ, ਜ਼ਿਆਦਾ ਬੱਚਿਆਂ ‘ਤੇ ਕਰ ਰਿਹੈ ਮਾਰ

ਵਾਸ਼ਿੰਗਟਨ : ਕੋਰੋਨਾ ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰਨ ਵਾਲੇ ਅਮਰੀਕਾ ‘ਚ ਇਸ ਹੱਤਿਆਰੇ ਵਾਇਰਸ ਦਾ ਕਹਿਰ ਫਿਰ ਵੱਧ ਰਿਹਾ ਹੈ। ਇਸ ਵਾਰ ਡੈਲਟਾ ਵੈਰੀਐਂਟ ਕਾਰਨ ਬਣ ਰਿਹਾ ਹੈ। ਬੱਚੇ ਵੀ ਇਸਦੀ ਚਪੇਟ ‘ਚ ਆ ਰਹੇ ਹਨ। ਬੱਚਿਆਂ ‘ਚ ਡੈਲਟਾ ਵੈਰੀਐਂਟ ਦਾ ਸੰਕਰਮਣ ਵਧਣ ‘ਤੇ ਚਿੰਤਾ ਜਤਾਈ ਜਾ ਰਹੀ ਹੈ। ਇੱਥੇ ਦੇ ਬੱਚਿਆਂ ‘ਤੇ ਡੈਲਟਾ ਤੋਂ ਇਲਾਵਾ ਰੈਸਿਪਰੇਟਰੀ ਸੀਨਸੀਟੀਅਲ ਵਾਇਰਸ (ਆਰਐੱਸਵੀ) ਨਾਮਕ ਇੱਕ ਹੋਰ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਹ ਬੇਹੱਦ ਸੰਕਰਮਿਕ ਵਾਇਰਸ ਹੈ। ਇਸ ਨਾਲ ਆਮ ਤੌਰ ‘ਤੇ ਬੱਚੇ ਅਤੇ ਬਜ਼ੁਰਗ ਪ੍ਰਭਾਵਿਤ ਹੁੰਦੇ ਹਨ।

ਲਓ ਰਾਹੁਲ ਗਾਂਧੀ ਨੇ ਸੱਦ ਲਏ MP, ਕਿਸਾਨੀ ਸੰਸਦ ਦਾ ਹੋਇਆ ਅਸਰ, ਹੁਣ ਬਣੂ ਗੱਲ!D5 Channel Punjabi

ਅਮਰੀਕੀ ਸਿਹਤ ਏਜੰਸੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ ਦੇ ਡਾਟੇ ਮੁਤਾਬਕ ਦੇਸ਼ ‘ਚ ਆਰਐੱਸਵੀ ਦੇ ਮਾਮਲੇ ਬੀਤੀ ਜੂਨ ਤੋਂ ਲਗਾਤਾਰ ਵਧ ਰਹੇ ਹਨ। ਇਸ ਵਾਇਰਸ ਦੇ ਮਾਮਲਿਆਂ ‘ਚ ਸਭ ਤੋਂ ਵੱਡਾ ਵਾਧਾ ਬੀਤੇ ਮਹੀਨੇ ਆਇਆ। ਇਸ ਬਿਮਾਰੀ ਦੇ ਆਮ ਲੱਛਣ ਨੱਕ ਵਗਣਾ, ਖਾਂਸੀ, ਛਿੱਕਾ ਤੇ ਬੁਖਾਰ ਹਨ। ਇਸ ਦੌਰਾਨ ਹਿਊਸਟਨ ਦੇ ਟੈਕਸਾਸ ਚਿਲਡਰਨਸ ਹਸਪਤਾਲ ਦੀ ਬਾਲ ਰੋਗ ਮਾਹਰ ਹੀਥਰ ਹੱਕ ਨੇ ਟਵੀਟ ਜ਼ਰੀਏ ਦੱਸਿਆ ਕਿ ਹਸਪਤਾਲਾਂ ‘ਚ ਕੋਰੋਨਾ ਤੇ ਆਰਐੱਸਵੀ ਦੇ ਮਾਮਲੇ ਵਧ ਗਏ ਹਨ।

ਇਸ Univarsity ਦੇ ਨੇ Indian Hockey ਟੀਮ ਦੇ 7 ਖਿਡਾਰੀ , ਮੈਚ ਤੋਂ ਬਾਅਦ ਸਪੋਰਟਸ ਡਾਇਰੈਕਟਰ ਹੋਏ Live

ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਬੱਚਿਆਂ ‘ਚ ਕੋਰੋਨਾ ਦੇ ਮਾਮਲੇ ਨਹੀਂ ਮਿਲ ਰਹੇ ਸਨ, ਪਰ ਹੁਣ ਇਨ੍ਹਾਂ ਦੇ ਮਾਮਲਿਆਂ ‘ਚ ਉਛਾਲ ਆਇਆ ਹੈ। ਉਨ੍ਹਾਂ ਦੱਸਿਆ ਕਿ ਦੋ ਹਫ਼ਤਿਆਂ ਦੇ ਬੱਚੇ ਤੋਂ ਲੈਕੇ 17 ਸਾਲ ਦੇ ਬੱਚੇ ਤਕ ਕੋਰੋਨਾ ਪੀੜਤ ਮਿਲ ਰਹੇ ਹਨ। ਆਰਐੱਸਵੀ ਨਾਲ ਕੋਰੋਨਾ ਦੇ ਮਾਮਲੇ ਵਧਣ ਨਾਲ ਚਿੰਤਾ ਵਧ ਗਈ ਹੈ। ਅਮਰੀਕਾ ‘ਚ ਆਰਐੱਸਵੀ ਦਾ ਕਹਿਰ ਅਜਿਹੇ ਸਮੇਂ ਵਧ ਰਿਹਾ ਹੈ, ਜਦੋਂ ਬੀਤੇ ਦੋ ਹਫ਼ਤਿਆਂ ‘ਚ ਕੋਰੋਨਾ ਇਨਫੈਕਸ਼ਨ ‘ਚ 148 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਸਪਤਾਲਾਂ ‘ਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਵੀ 73 ਫ਼ੀਸਦੀ ਦਾ ਵਾਧਾ ਆਇਆ ਹੈ। ਕੋਰੋਨਾ ਇਨਫੈਕਸ਼ਨ ਵਧਣ ਲਈ ਟੀਕਾਕਰਨ ਦੀ ਮੱਠੀ ਰਫ਼ਤਾਰ ਤੇ ਡੈਲਟਾ ਵੇਰੀਐਂਟ ਨੂੰ ਕਾਰਨ ਦੱਸਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button