Breaking NewsD5 specialInternationalNewsTop News

ਅਮਰੀਕਾ :  ਕੰਜ਼ਰਵੇਟਿਵ ਪਾਰਟੀ ਦੀ ਬੈਠਕ ‘ਚ ਪਹੁੰਚਿਆਂ ਟਰੰਪ ਦਾ ਸੁਨਹਿਰੀ ਪੁਤਲਾ, ਜਾਦੂ ਦੀ ਛੜੀ ਕਾਰਨ ਸੁਰਖੀਆਂ ‘ਚ

ਫਲੋਰੀਡਾ : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਲੇ ਹੀ ਭਾਰੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੋਵੇ,  ਅਹੁਦਾ ਜਾਣ  ਤੋਂ ਬਾਅਦ ਵੀ ਉਨ੍ਹਾਂ ਦੀ ਲੋਕਪ੍ਰਿਅਤਾ ਬਰਕਰਾਰ ਹੈ। ਇਹੀ ਨਹੀਂ ਕੰਜਰਵੇਟਿਵ ਪਾਲੀਟੀਕਲ ਐਕਸ਼ਨ ਕਾਨਫਰੰਸ  ਦੀ ਬੈਠਕ ‘ਚ ਉਨ੍ਹਾਂ ਦਾ ਸੁਨਹਿਰੀ ਪੁਤਲਾ ਲਗਾ ਦਿੱਤਾ ਗਿਆ। ਫਲੋਰੀਡਾ ‘ਚ ਚੱਲ ਰਹੀ ਬੈਠਕ ਲਈ ਮੈਕਸੀਕੋ ਤੋਂ ਬਣਾਇਆ ਗਿਆ ਪੁਤਲਾ ਲਿਆਂਦਾ ਗਿਆ ਸੀ।

BREAKING-ਪਾਰਲੀਮੈਂਟ ਘੇਰਨ ਦੇ ਐਲਾਨ ਤੋਂ ਡਰੀ ਕੇਂਦਰ,ਖੇਤੀਬਾੜੀ ਮੰਤਰੀ ਨੇ ਦਿੱਤੀ ਖੁਸ਼ਖਬਰੀ

ਪਾਰਟੀ ਵਿਚ ਚੱਲ ਰਹੇ ਵਿਚਾਰ ਵਟਾਂਦਰੇ ਦੌਰਾਨ ਸੁਨਿਹਰੀ ਪੁਤਲਾ ਆਨਲਾਈਨ ਕਾਫੀ ਚਰਚਾ ਵਿਚ ਰਿਹਾ। ਟਰੰਪ ਦੀ ਅਗਵਾਈ ਵਿਚ ਪਾਰਟੀ ਰਾਸ਼ਟਰਪਤੀ ਚੋਣਾਂ ਹਾਰ ਗਈ ਸੀ ਅਤੇ ਖੁਦ ਟਰੰਪ ਨੂੰ ਦੋ ਵਾਰ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨਾਲ ਨਜਿੱਠਣ ਵਿਚ ਟਰੰਪ ਦੀ ਅਸਫਲਤਾ ਲਈ ਕਾਫੀ ਆਲੋਚਨਾ ਹੋਈ ਅਤੇ 6 ਜਨਵਰੀ ਨੂੰ ਸੰਸਦ ‘ਤੇ ਹੋਏ ਹਮਲੇ ਨੇ ਟਰੰਪ ਦੇ ਅਕਸ ਨੂੰ ਹੋਰ ਵੀ ਖਰਾਬ ਕਰ ਦਿੱਤਾ।

Sardool Sikander ਦੇ ਆਖਰੀ ਪੱਲ!ਕਿਵੇਂ ਗਮਾਂ ’ਚ ਹੋਏ ਤਬਦੀਲ

ਇਸ ਸਭ ਦੇ ਬਾਵਜੂਦ ਪਾਰਟੀ ਨੇ ਸੁਨਿਹਰੀ ਪੁਤਲੇ ਨਾਲ ਟਰੰਪ ਦਾ ਸਨਮਾਨ ਕੀਤਾ ਹੈ। ਇਸ ਪੁਤਲੇ ਵਿਚ ਟਰੰਪ ਜਾਦੂ ਦੀ ਛੜੀ ਹੱਥ ਵਿਚ ਫੜੇ ਹੋਏ ਹਨ। ਉਹਨਾਂ ਨੇ ਸੂਟ, ਜੈਕੇਟ, ਸਫੇਦ ਸ਼ਰਟ, ਲਾਲ ਟਾਈ ਅਤੇ ਅਮਰੀਕਾ ਦੇ ਝੰਡੇ ਜਿਹੇ ਦਿਸਣ ਵਾਲੇ ਸ਼ਾਰਟਸ ਪਹਿਨੇ ਹੋਏ ਹਨ। ਪੁਤਲੇ ਨਾਲ ਲੋਕਾਂ ਨੇ ਬਹੁਤ ਸਾਰੀਆਂ ਤਸਵੀਰਾਂ ਖਿੱਚਵਾਈਆਂ ਜਦਕਿ ਸੋਸ਼ਲ ਮੀਡੀਆ ‘ਤੇ ਇਸ ਪੁਤਲੇ ਦਾ ਕਾਫੀ ਮਜ਼ਾਕ ਵੀ ਬਣਿਆ। ਖਾਸ ਗੱਲ ਇਹ ਹੈ ਕਿ ਇਹ ਪੁਤਲਾ ਮੈਕਸੀਕੋ ਵਿਚ ਬਣਿਆ ਹੈ ਜਿਸ ਦੇ ਖ਼ਿਲਾਫ਼ ਗੈਰ ਕਾਨੂੰਨੀ ਪਲਾਇਨ ਨੂੰ ਲੈਕੇ ਟਰੰਪ ਕਾਫੀ ਸਖ਼ਤ ਰਹੇ ਸਨ ਅਤੇ ਉੱਥੇ ਕੰਧ ਬਣਾਉਣਾ ਚਾਹੁੰਦੇ ਸਨ।

40 ਲੱਖ ਟਰੈਕਟਰ ਪਾਉਣਗੇ ਪਾਰਲੀਮੈਂਟ ਨੂੰ ਘੇਰਾ!ਜਥੇਬੰਦੀਆਂ ਨੇ ਪਾਤਾ ਕੇਂਦਰ ਨੂੰ ਵਖ਼ਤ

ਮੈਕਸੀਕੋ ਵਿਚ ਰਹਿਣ ਵਾਲੇ ਅਮਰੀਕੀ ਜੀਗਨ ਨੇ ਇਹ ਪੁਤਲਾ 6 ਮਹੀਨੇ ਵਿਚ ਬਣਾਇਆ ਹੈ। ਤਿੰਨ ਲੋਕਾਂ ਨੇ 200 ਪੌਂਡ ਦਾ ਪੁਤਲਾ ਬਣਾਉਣ ਵਿਚ ਉਸ ਦੀ ਮਦਦ ਕੀਤੀ। ਜੀਗਨ ਨੇ ਮੈਕਸੀਕੋ ਵਿਚ ਇਸ ਨੂੰ ਫਾਈਬਰ ਗਲਾਸ ਨਾਲ ਬਣਾਇਆ ਅਤੇ ਫਿਰ ਟਾਂਪਾ ਵਿਚ ਇਸ ਨੂੰ ਸੁਨਿਹਰੀ ਰੰਗ ਕੀਤਾ। ਜੀਗਨ ਦਾ ਕਹਿਣਾ ਹੈ ਕਿ ਉਹਨਾਂ ਨੇ ਟਰੰਪ ਨੂੰ ਵੋਟ ਦਿੱਤਾ ਸੀ ਪਰ ਉਹਨਾਂ ਨੂੰ ਟਰੰਪ ਨਾਲ ਕੋਈ ਮਤਲਬ ਨਹੀਂ ਹੈ। ਉਹਨਾਂ ਨੇ ਜਾਦੂ ਦੀ ਛੜੀ ਟਰੰਪ ‘ਤੇ ਕੀਤੇ ਗਏ ਓਬਾਮਾ ਦੇ ਮਜ਼ਾਕ ਨੂੰ ਲੈਕੇ ਬਣਾਈ ਹੈ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਟਰੰਪ ਨੂੰ ਨੌਕਰੀਆਂ ਪੈਦਾ ਕਰਨ ਲਈਲ ਜਾਦੂ ਦੀ ਛੜੀ ਚਾਹੀਦੀ ਹੋਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button