Breaking NewsD5 specialInternationalNewsTop News

ਅਮਰੀਕਾ-ਕੈਨੇਡਾ ਸਰਹੱਦ ‘ਤੇ ਬਣਿਆ ਪੁੱਲ ਫਿਰ ਤੋਂ ਖੁੱਲ੍ਹਿਆ

ਵਿੰਡਸਰ : ਅਮਰੀਕਾ – ਕੈਨੇਡਾ ਸਰਹੱਦ ‘ਤੇ ਬਣਿਆ ਸਭ ਤੋਂ ਵਿਅਸਤ ਪੁੱਲ ਤਕਰੀਬਨ ਇੱਕ ਹਫ਼ਤੇ ਤੱਕ ਬੰਦ ਰਹਿਣ ਤੋਂ ਬਾਅਦ ਐਤਵਾਰ ਦੇਰ ਰਾਤ ਫਿਰ ਤੋਂ ਖੁੱਲ੍ਹ ਗਿਆ। ਮਹਾਮਰੀ ਸਬੰਧੀ ਪਾਬੰਦੀਆਂ ਦੇ ਖਿਲਾਫ ਪ੍ਰਦਰਸ਼ਨ ਕਾਰਨ ਇਹ ਪੁੱਲ੍ਹ ਬੰਦ ਕਰ ਦਿੱਤਾ ਗਿਆ ਸੀ। ਪੁਲ ਦੇ ਮਾਲਕ ਡੇਟਰੌਇਟ ਇੰਟਰਨੈਸ਼ਨਲ ਬ੍ਰਿਜ ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਐਮਬੈਸਡਰ ਬ੍ਰਿਜ ਹੁਣ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ , ਜਿਸ ਨਾਲ ਕੈਨੇਡਾ ਅਤੇ ਅਮਰੀਕਾ ਦੀ ਆਰਥਿਕਤਾ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਵਪਾਰਕ ਸਮਾਨ ਦਾ ਵਹਾਅ ਸ਼ੁਰੂ ਹੋ ਗਿਆ ਹੈ ।

ਮਨੀਸ਼ਾ ਗੁਲਾਟੀ ਨੇ ਚੁੱਕਿਆ ਵੱਡਾ ਕਦਮ, ਫੜਿਆ ਭਾਜਪਾ ਦਾ ਪੱਲਾ, ਕੀਤੇ ਵੱਡੇ ਖੁਲਾਸੇ D5 Channel Punjabi

ਵਿੰਡਸਰ , ਓਂਟਾਰਿਆ ‘ਚ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਕੈਨੇਡਾ ਦੇ ਕਈ ਆਟੋਮੋਟਿਵ ਪਲਾਟਾਂ ਨੂੰ ਅਮਰੀਕਾ ਦੇ ਡੇਟ੍ਰੋਇਟ ਸ਼ਹਿਰ ਨਾਲ ਜੋੜਨ ਵਾਲੇ ਪੁਲ ਨੇੜੇ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ , ਸੱਤ ਵਾਹਨਾਂ ਨੂੰ ਹਟਾਇਆ ਗਿਆ ਅਤੇ ਪੰਜ ਵਾਹਨ ਜ਼ਬਤ ਕੀਤੇ ਗਏ । ਪੁਲਿਸ ਨੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਪਿਕਅੱਪ ਟਰੱਕਾਂ ਅਤੇ ਕਾਰਾਂ ਨੂੰ ਹਟਾਉਣ ਲਈ ਮਨਾ ਲਿਆ ਸੀ ਹੈ ਜਿਸ ਤੋਂ ਬਾਅਦ ਵੀ ਕੁਝ ਪ੍ਰਦਰਸ਼ਨਕਾਰੀ ਉੱਥੇ ਮੌਜੂਦ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲ ਨੂੰ ਰੋਕਣ ਲਈ ਉੱਥੇ ਟਰੱਕਾਂ ਅਤੇ ਕਾਰਾਂ ਨੂੰ ਖੜ੍ਹਾ ਕਰ ਦਿੱਤਾ ਸੀ। ਇਸ ਪੁਲ ਜ਼ਰੀਏ ਦੋਵਾਂ ਦੇਸ਼ਾਂ ਵਿਚਕਾਰ 25 ਫੀਸਦੀ ਵਪਾਰ ਹੁੰਦਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button