ਅਮਰੀਕਾ-ਕੈਨੇਡਾ ਦਾ ਰਾਹ ਬੰਦ, ਪੰਜਾਬੀਆਂ ਨੇ ਲੱਭਿਆ ਨਵਾਂ ਟਿਕਾਣਾ

ਅਮਰੀਕਾ-ਕੈਨੇਡਾ ਦੇ ਦਰਵਾਜ਼ੇ ਬੰਦ ਹੋਣ ਮਗਰੋਂ ਪੰਜਾਬੀਆਂ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਨਾਲ ਸਬੰਧਤ ਪ੍ਰਵਾਸੀਆਂ ਨੇ ਨਵਾਂ ਟਿਕਾਣਾ ਲੱਭ ਲਿਆ ਹੈ ਅਤੇ ਕਿਸ਼ਤੀਆਂ ਵਿਚ ਬੈਠ ਯੂ.ਕੇ., ਫ਼ਰਾਂਸ, ਸਪੇਨ ਅਤੇ ਇਟਲੀ ਵਰਗੇ ਮੁਲਕਾਂ ਵੱਲ ਵੱਡੀ ਗਿਣਤੀ ਵਿਚ ਰਵਾਨਾ ਹੋ ਰਹੇ ਹਨ। ਯੂ.ਕੇ. ਪੁੱਜਣ ਵਾਲੀਆਂ ਕਿਸ਼ਤੀਆਂ ਅਚਨਚੇਤ ਵਧਣ ਮਗਰੋਂ ਪ੍ਰਧਾਨ ਮੰਤਰੀ ਐਂਡੀ ਬਰਨਮ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਚੁੱਕੇ ਹਨ ਜਿਨ੍ਹਾਂ ਦਾਅਵਾ ਕੀਤਾ ਹੈ ਕਿ ਮਨੁੱਖੀ ਤਸਕਰ ਲੋਕਾਂ ਨੂੰ ਵਰਗਲਾਅ ਕੇ ਆਪਣੀਆਂ ਜੇਬਾਂ ਭਰ ਰਹੇ ਹਨ।2 ਹਜ਼ਾਰ ਪਾਊਂਡ ਖਰਚ ਕਰੋ ਅਤੇ ਕਿਸ਼ਤੀ ਵਿਚ ਬੈਠ ਕੇ ਪੁੱਜੋ ਯੂ.ਕੇ.ਮੀਡੀਆ ਰਿਪੋਰਅ ਮੁਤਾਬਕ ਸੋਮਵਾਰ ਨੂੰ 230 ਪ੍ਰਵਾਸੀਆਂ ਨਾਲ ਲੱਦੀ ਇਕ ਕਿਸ਼ਤੀ ਯੂ.ਕੇ. ਪੁੱਜੀ ਅਤੇ ਮਨੁੱਖੀ ਤਸਕਰਾਂ ਨੇ ਹਰ ਪ੍ਰਵਾਸੀ ਤੋਂ 2 ਹਜ਼ਾਰ ਪਾਊਂਡ ਵਸੂਲੇ। ਇਸ ਹਿਸਾਬ ਨਾਲ ਮਨੁੱਖੀ ਤਸਰਕਾਂ ਨੂੰ ਇਕ ਗੇੜੇ ਵਿਚ 4 ਲੱਖ 60 ਹਜ਼ਾਰ ਪਾਊਂਡ ਦੀ ਕਮਾਈ ਹੋ ਰਹੀ ਹੈ ਅਤੇ ਕਿਸ਼ਤੀ ਦੀ ਕੀਮਤ ਇਸ ਦਾ ਅੱਧ ਵੀ ਨਹੀਂ ਬਣਦੀ। ਯੂ.ਕੇ. ਸਰਕਾਰ ਦੇ ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਛੋਟੀਆਂ ਕਿਸ਼ਤੀਆਂ ਰਾਹੀਂ 15 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਮੁਲਕ ਵਿਚ ਦਾਖ਼ਲ ਹੋ ਚੁੱਕੇ ਹਨ। ਵਿਰੋਧੀ ਧਿਰ ਵੱਲੋਂ ਗ੍ਰਹਿ ਮੰਤਰਾਲੇ ਬਾਰੇ ਟਿੱਪਣੀ ਕਰਨ ਲਈ ਅਧਿਕਾਰਤ ਕ੍ਰਿਸ ਫ਼ਿਲਿਪ ਨੇ ਦੋਸ਼ ਲਾਇਆ ਕਿ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਜਾਣ ਬੁੱਝ ਕੇ ਫਰਾਂਸ ਸਰਕਾਰ ਉਤੇ ਦਬਾਅ ਨਹੀਂ ਪਾ ਰਹੇ ਜਦਕਿ 660 ਮਿਲੀਅਲ ਪਾਊਂਡ ਦੀ ਰਕਮ ਫਰਾਂਸ ਸਰਕਾਰ ਨੂੰ ਸੌਂਪੀ ਜਾ ਚੁੱਕੀ ਹੈ। ਰਿਫ਼ਾਰਮ ਯੂ.ਕੇ. ਦੇ ਨਾਈਜਲ ਫਰਾਜ ਦਾ ਕਹਿਣਾ ਸੀ ਕਿ ਕਿਸ਼ਤੀਆਂ ਦੀ ਆਵਾਜਾਈ ਨੂੰ ਕੌਮੀ ਸੁਰੱਖਿਆ ਵਾਸਤੇ ਐਮਰਜੰਸੀ ਐਲਾਨਿਆ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




