Breaking NewsD5 specialIndiaNewsTop News

ਅਮਰਨਾਥ ਯਾਤਰਾ ਮੁੜ ਸ਼ੁਰੂ, ਸ਼ਰਧਾਲੂਆਂ ਨੂੰ ਅੱਜ ਦਰਸ਼ਨ ਦੀ ਉਮੀਦ

ਸ਼੍ਰੀਨਗਰ : ਅਮਰਨਾਥ ਗੁਫਾ ‘ਚ ਸ਼ੁੱਕਰਵਾਰ ਨੂੰ ਆਏ ਹੜ੍ਹ ‘ਚ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਇਸ ਦੌਰਾਨ ਅਮਰਨਾਥ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਜੰਮੂ ਬੇਸ ਕੈਂਪ ਤੋਂ ਨਵਾਂ ਜਥਾ ਰਵਾਨਾ ਹੋਇਆ ਹੈ। ਪਹਿਲਗਾਮ ਰੂਟ ‘ਤੇ ਨਨਵਾਨ ਬੇਸ ਕੈਂਪ ਤੋਂ ਅਮਰਨਾਥ ਯਾਤਰੀਆਂ ਦਾ ਇੱਕ ਜਥਾ ਪਵਿੱਤਰ ਗੁਫਾ ਲਈ ਰਵਾਨਾ ਕੀਤਾ ਗਿਆ ਹੈ। ਅਮਰਨਾਥ ਜੀ ਸ਼ਰਾਈਨ ਬੋਰਡ ਮੁਤਾਬਕ ਸੋਮਵਾਰ ਤੋਂ ਇਸੇ ਰੂਟ ‘ਤੇ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਪਰ ਹੈਲੀਕਾਪਟਰ ਸੇਵਾ ਨੂਨਵਾਨ ਅਤੇ ਬਾਲਟਾਲ ਦੋਵਾਂ ਰੂਟਾਂ ਤੋਂ ਉਪਲਬਧ ਹੋਵੇਗੀ।

Simranjit Mann ਨੇ ਅੱਗੇ ਲਗਾਇਆ Badal ਪਰਿਵਾਰ ! | D5 Channel Punjabi

ਇਸ ਦੇ ਨਾਲ ਹੀ ਰਜਿਸਟਰਡ ਯਾਤਰੀਆਂ ਨੂੰ ਵੀ 11 ਜੁਲਾਈ ਤੱਕ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਪਹੁੰਚਣ ਲਈ ਕਿਹਾ ਗਿਆ ਹੈ। ਜੰਮੂ ਦੀ ਡਿਪਟੀ ਕਮਿਸ਼ਨਰ ਅਵਨੀ ਲਵਾਸਾ ਅਨੁਸਾਰ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਸਾਰੇ ਰਜਿਸਟਰਡ ਯਾਤਰੀਆਂ ਨੂੰ ਯਾਤਰੀ ਨਿਵਾਸ ਪਹੁੰਚਣ ਲਈ ਕਿਹਾ ਗਿਆ ਹੈ। ਸ਼ਰਧਾਲੂਆਂ ਨੇ ਕਿਹਾ “ਅਸੀਂ ਜੋਸ਼ ਨਾਲ ਭਰੇ ਹੋਏ ਹਾਂ ਅਤੇ ਬਾਬਾ ਦੇ ‘ਦਰਸ਼ਨ’ ਤੋਂ ਬਿਨ੍ਹਾਂ ਵਾਪਸ ਨਹੀਂ ਜਾਵਾਂਗੇ। ਸਾਨੂੰ ਭੋਲੇ ਬਾਬਾ ‘ਤੇ ਪੂਰਾ ਵਿਸ਼ਵਾਸ ਹੈ ਅਤੇ ਬਾਬਾ ਦੇ ਦਰਸ਼ਨ ਦੀ ਉਡੀਕ ਕਰ ਰਹੇ ਹਾਂ। ਸਾਨੂੰ ਖੁਸ਼ੀ ਹੈ ਕਿ ਯਾਤਰਾ ਦੁਬਾਰਾ ਸ਼ੁਰੂ ਹੋ ਗਈ ਹੈ। ਸੀ.ਆਰ.ਪੀ.ਐਫ ਅਤੇ ਹੋਰ ਜਵਾਨਾਂ ਨੇ ਸਾਨੂੰ ਸੁਰੱਖਿਅਤ ਢੰਗ ਨਾਲ ਅੱਗੇ ਵਧਣ ਲਈ ਮਾਰਗਦਰਸ਼ਨ ਕੀਤਾ ਹੈ।”

ਕੈਨੇਡਾ ਤੋਂ ਫਰਾਰ ਹੋਇਆ ਗੋਲਡੀ ਬਰਾੜ! ਜੇਲ੍ਹ ‘ਚ ਬੰਦ ਕੈਦੀਆਂ ‘ਤੇ ਸ਼ਿਕੰਜਾ | D5 Channel Punjabi

ਅਮਰਨਾਥ ਯਾਤਰਾ, ਜੋ ਕਿ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਅੰਸ਼ਕ ਤੌਰ ‘ਤੇ ਮੁਅੱਤਲ ਕੀਤੀ ਗਈ ਸੀ, ਸੋਮਵਾਰ ਨੂੰ ਨਨਵਾਨ ਪਹਿਲਗਾਮ ਵਾਲੇ ਪਾਸੇ ਤੋਂ ਮੁੜ ਸ਼ੁਰੂ ਹੋਵੇਗੀ, ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਨੇ ਐਤਵਾਰ ਨੂੰ ਦੱਸਿਆ। ਸ਼ੁੱਕਰਵਾਰ ਸ਼ਾਮ ਨੂੰ ਪਵਿੱਤਰ ਗੁਫਾ ਦੇ ਨੇੜੇ ਭਾਰੀ ਮੀਂਹ ਕਾਰਨ ਪਾਣੀ ਭਰ ਜਾਣ ਕਾਰਨ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ। ਗੁਫਾ ਦੇ ਸਾਹਮਣੇ ਛੇ ਤੋਂ ਦਸ ਫੁੱਟ ਤੱਕ ਮਲਬਾ ਜਮ੍ਹਾ ਹੋਣ ਕਾਰਨ ਯਾਤਰਾ ਦਾ ਰਸਤਾ ਵੀ ਤਬਾਹ ਹੋ ਗਿਆ। ਐਤਵਾਰ ਸ਼ਾਮ ਨੂੰ ਪਹਿਲਗਾਮ ਰੂਟ ਯਾਤਰਾ ਲਈ ਪੂਰੀ ਤਰ੍ਹਾਂ ਤਿਆਰ ਸੀ। ਹਾਲਾਂਕਿ ਬਾਲਟਾਲ ‘ਚ ਯਾਤਰਾ ਰੂਟ ਨੂੰ ਬਹਾਲ ਕਰਨ ਦਾ ਕੰਮ ਚੱਲ ਰਿਹਾ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button